ਸੀ.ਐਮ ਨੇ ਸੁਪਰੀਮ ਕੋਰਟ ਵੱਲੋਂ ਦਰਜ ਪਟੀਸ਼ਨ ਨੂੰ ਲੈ ਕੇ ਤੋੜੀ ਚੁੱਪੀ

ਪਟਨਾ— ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਸੁਪਰੀਮ ਕੋਰਟ ਵੱਲੋਂ ਖੁਦ ‘ਤੇ ਦਰਜ ਪਟੀਸ਼ਨ ਨੂੰ ਲੈ ਕੇ ਚੁੱਪੀ ਨੂੰ ਤੋੜਦੇ ਹੋਏ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਨੋਟਿਸ ‘ਚ ਨਹੀਂ ਲਏ ਗਏ ਕੇਸ ਨੂੰ ਸਹੁੰ ਪੱਤਰ ‘ਚ ਦੇਣਾ ਜ਼ਰੂਰੀ ਨਹੀਂ ਹੈ। ਮੇਰੇ ਕੇਸ ‘ਚ ਨੋਟਿਸ ਨਹੀਂ ਲਿਆ ਗਿਆ ਤਾਂ ਸਹੁੰ ਪੱਤਰ ‘ਚ ਕਿਸ ਤਰ੍ਹਾਂ ਸ਼ਾਮਲ ਕਰਦਾ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਕੋਰਟ ਦੇ ਆਦੇਸ਼ ‘ਤੇ ਚੋਣ ਆਯੋਗ ਜਲਦ ਆਪਣਾ ਫੈਸਲਾ ਸੁਣਾਏਗਾ।
ਸੁਪਰੀਮ ਕੋਰਟ ਦੇ ਵਕੀਲ ਐਮ.ਐਲ ਸ਼ਰਮਾ ਨੇ ਨਿਤੀਸ਼ ਖਿਲਾਫ ਪਟੀਸ਼ਨ ਦਰਜ ਕਰਦੇ ਹੋਏ ਆਰੋਪ ਲਗਾਇਆ ਕਿ ਉਨ੍ਹਾਂ ਨੇ ਆਪਣੇ ਸਹੁੰ ਪੱਤਰ ‘ਚ ਖੁਦ ਦੇ ਖਿਲਾਫ ਚੱਲ ਰਹੇ ਅਪਰਾਧਿਕ ਮਾਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ। ਇਹ ਗਤੀਵਿਧੀ ਨਿਯਮਾਂ ਦੇ ਖਿਲਾਫ ਹੈ।

Be the first to comment

Leave a Reply