ਸੀ.ਐੱਮ. ਯੋਗੀ ਨੇ ਦੁਸ਼ਹਿਰਾ ਤੇ ਮੁਹੱਰਮ ਤਿਉਹਾਰ ਮੌਕੇ ਡੀ.ਜੇ.-ਲਾਉਡ ਸਪੀਕਰ ਵਜਾਉਣ ‘ਤੇ ਲਗਾਈ ਪਾਬੰਦੀ

ਲਖਨਊ— ਯੂ.ਪੀ. ‘ਚ ਹੁਣ ਦੁਸ਼ਹਿਰਾ ਅਤੇ ਮੁਹੱਰਮ ਤਿਉਹਾਰ ਮੌਕੇ ਡੀ.ਜੇ. ਅਤੇ ਲਾਉਡ ਸਪੀਕਰ ਦਾ ਸ਼ੋਰ ਨਹੀਂ ਸੁਣਾਈ ਦੇਵੇਗਾ। ਯੂ.ਪੀ. ਦੇ ਮੁੱਖ ਮਤੰਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਦੁਸ਼ਹਿਰੇ ਅਤੇ ਮੁਹੱਰਮ ਤਿਉਹਾਰ ‘ਤੇ ਡੀ.ਜੇ. ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ। ਸੀ.ਐੱਮ. ਯੋਗੀ ਨੇ ਇਹ ਫੈਸਲਾ ਸੋਮਵਾਰ ਨੂੰ ਪੁਲਸ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ। ਹਾਲਾਂਕਿ ਕੁਝ ਸ਼ਰਤਾਂ ਦੀ ਪਾਲਣਾ ਕਰਨ ‘ਤੇ ਥੋੜ੍ਹੀ ਦੇਰ ਲਈ ਡੀ.ਜੇ. ਜਾਂ ਲਾਉਡ ਸਪੀਕਰ ਵਜਾਉਣ ਦੀ ਛੋਟ ਹੋਵੇਗੀ। ਸੀ.ਐੱਮ. ਯੋਗੀ ਨੇ ਇਸ ਮੀਟਿੰਗ ‘ਚ ਸੂਬੇ ਦੀ ਸੁਰੱਖਿਆ ਵਿਵਸਥਾ ‘ਤੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਨਾਲ ਹੀ ਉਨ੍ਹਾਂ ਨੂੰ ਦੁਸ਼ਹਿਰਾ ਅਤੇ ਮੁਹੱਰਮ ਦੌਰਾਨ ਜੁਲੂਸ ਲਈ ਵੱਖ-ਵੱਖ ਰਾਸਤੇ ਬਣਾਉਣ ਦੇ ਵੀ ਨਿਰਦੇਸ਼ ਜਾਰੀ ਕੀਤੇ। ਸੀ.ਐੱਮ. ਨੇ ਇਸ ਦੇ ਨਾਲ ਹੀ ਦੁਰਗਾ ਮੂਰਤੀ ਅਤੇ ਤਜੀਆ ਦੀ ਉੱਚਾਈ ਦੇ ਸੰਬੰਧ ‘ਚ ਵੀ ਨਿਰਦੇਸ਼ ਜਾਰੀ ਕੀਤੇ। ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਮੂਰਤੀ ਦੀ ਉੱਚਾਈ ਕਾਰਨ ਧਾਰਮਿਕ ਤਣਾਅ ਪੈਦਾ ਹੋ ਜਾਂਦਾ ਹੈ ਅਜਿਹੇ ‘ਚ ਸਰਕਾਰ ਪੂਰੀ ਤਰ੍ਹਾਂ ਸਾਵਧਾਨੀ ਨੂੰ ਧਿਆਨ ‘ਚ ਰੱਖਦੇ ਹੋਏ ਕੰਮ ਕਰ ਰਹੀ ਹੈ।

Be the first to comment

Leave a Reply