ਸੀ.ਬੀ.ਆਈ. ਦੀ ਟੀਮ ਅਰਵਿੰਦ ਕੇਜਰੀਵਾਰ ਦੇ ਨਜ਼ਦੀਕੀ ਸਤਿੰਦਰ ਜੈਨ ਦੇ ਘਰ ਪਹੁੰਚੀ

ਨਵੀਂ ਦਿੱਲੀ: ਸੀ.ਬੀ.ਆਈ. ਦੀ ਟੀਮ ਦਿੱਲੀ ਦੇ ਸਿਹਤ ਮੰਤਰੀ ਤੇ ਅਰਵਿੰਦ ਕੇਜਰੀਵਾਰ ਦੇ ਨਜ਼ਦੀਕੀ ਸਤਿੰਦਰ ਜੈਨ ਦੇ ਘਰ ਪਹੁੰਚੀ ਹੈ। ਜਾਂਚ ਏਜੰਸੀ ਨੇ ਜੈਨ ਖ਼ਿਲਾਫ਼ ਮਨੀ ਲਾਂਡਰਿੰਗ ਦੇ ਕੇਸ ਦਰਜ ਕੀਤਾ ਹੈ। ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੀ ਜਾਂਚ ਦੇ ਸਿਲਸਿਲੇ ਵਿੱਚ ਮੰਤਰੀ ਦੀ ਪਤਨੀ ਤੋਂ ਵੀ ਪੁੱਛਗਿੱਛ ਹੋਈ। ਜੈਨ ਖ਼ਿਲਾਫ਼ ਅਪ੍ਰੈਲ ਵਿੱਚ ਮੁੱਢਲੀ ਜਾਂਚ ਕੀਤੀ ਗਈ ਸੀ। ਉਨ੍ਹਾਂ ਉੱਤੇ 4.63 ਲੱਖ ਰੁਪਏ ਦਾ ਮਨੀ ਲਾਂਡਰਿੰਗ ਦਾ ਦੋਸ਼ ਹੈ। ਜੈਨ ਕੇਜਰੀਵਾਲ ਸਰਕਾਰ ਵਿੱਚ ਸਿਹਤ ਮੰਤਰੀ ਹੈ ਤੇ ਬਰਖ਼ਾਸਤ ਮੰਤਰੀ ਕਪਿਲ ਮਿਸ਼ਰਾ ਦੇ ਨਿਸ਼ਾਨੇ ਉੱਤੇ ਹੈ। ਇਸ ਤੋਂ ਇਲਾਵਾ ਜੈਨ ਉੱਤੇ 11.78 ਕਰੋੜ ਦੇ ਹਵਾਲੇ ਦਾ ਵੀ ਦੋਸ਼ ਹੈ। ਇਸ ਵਿੱਚ ਆਖਿਆ ਗਿਆ ਸੀ ਕਿ 2010-12 ਦੇ ਵਿਚਕਾਰ ਉਨ੍ਹਾਂ ਨੇ ਫ਼ਰਜ਼ੀ ਕੰਪਨੀਆਂ ਦੇ ਜ਼ਰੀਏ ਮਨੀ ਲਾਂਡਰਿੰਗ ਕੀਤੀ ਹੈ।

Be the first to comment

Leave a Reply