ਸੀ.ਬੀ.ਆਈ. ਦੀ ਟੀਮ ਦੇਰ ਸ਼ਾਮ ਵਿਦਿਆਰਥੀ ਨੂੰ ਉਸ ਦੁਕਾਨ ‘ਤੇ ਲੈ ਕੇ ਗਈ ਜਿਸ ਦੁਕਾਨ ਤੋਂ ਉਸਨੇ ਚਾਕੂ ਖਰੀਦਿਆ

ਗੁਰੂਗਰਾਮ-  ਸੀ.ਬੀ.ਆਈ. ਦੀ ਟੀਮ ਦੇਰ ਸ਼ਾਮ ਵਿਦਿਆਰਥੀ ਨੂੰ ਉਸ ਦੁਕਾਨ ‘ਤੇ ਲੈ ਕੇ ਗਈ ਜਿਸ ਦੁਕਾਨ ਤੋਂ ਉਸਨੇ ਚਾਕੂ ਖਰੀਦਿਆ ਸੀ। ਦੁਕਾਨਦਾਰ ਨਾਲ ਪੁੱਛਗਿੱਛ ਹੋਈ ਪਰ ਉਸਨੇ ਵਿਦਿਆਰਥੀ ਨੂੰ ਪਛਾਨਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਦੁਕਾਨਦਾਰ ਤੋਂ ਉਸੇ ਤਰ੍ਹਾਂ ਦੇ ਹੀ 8 ਚਾਕੂ ਖਰੀਦੇ, ਜਿਸ ਤਰ੍ਹਾਂ ਦੇ ਦੋਸ਼ੀ ਵਿਦਿਆਰਥੀ ਨੇ ਖਰੀਦੇ ਸਨ।  ਚਾਕੂ ਵੇਚਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਸੀ.ਬੀ.ਆਈ. ਦੀ ਟੀਮ ਦੇਰ ਸ਼ਾਮ ਉਸ ਤੋਂ ਪੁੱਛਗਿੱਛ ਕਰਨ ਲਈ ਆਈ ਸੀ। ਉਨ੍ਹਾਂ ਨੇ ਮੋਬਾਈਲ ‘ਤੇ ਇਕ ਚਾਕੂ ਦੀ ਫੋਟੋ ਦਿਖਾਉਂਦੇ ਹੋਏ ਪੁੱਛਿਆ ਕਿ ਇਹ ਚਾਕੂ ਤੁਹਾਡੀ ਦੁਕਾਨ ਤੋਂ ਇਸ ਲੜਕੇ ਨੇ ਖਰੀਦਿਆ ਹੈ? ਇਸ ਸਵਾਲ ਦੇ ਜਵਾਬ ‘ਚ ਦੁਕਾਨਦਾਰ ਪਵਨ ਨੇ ਪਛਾਨਣ ਤੋਂ ਮਨ੍ਹਾ ਕਰ ਦਿੱਤਾ। ਉਸਦਾ ਕਹਿਣਾ ਸੀ ਕਿ ਢਾਈ ਮਹੀਨੇ ਪਹਿਲਾਂ ਜੇਕਰ ਕਿਸੇ ਨੇ ਚਾਕੂ ਖਰੀਦਿਆ ਹੋਵੇਗਾ ਤਾਂ ਉਹ ਖਰੀਦਣ ਵਾਲੇ ਦੀ ਸ਼ਕਲ ਕਿਸ ਤਰ੍ਹਾਂ ਯਾਦ ਰੱਖ ਸਕਦਾ ਹੈ। ਹਰ ਰੋਜ਼ ਉਸਦੀ ਦੁਕਾਨ ‘ਤੇ ਬਹੁਤ ਸਾਰੇ ਗ੍ਰਾਹਕ ਆਉਂਦੇ ਹਨ।  ਸੀ.ਬੀ.ਆਈ ਨੇ ਦੁਕਾਨਦਾਰ ਤੋਂ ਉਸਦਾ ਮੋਬਾਈਲ ਨੰਬਰ ਲਿਆ ਅਤੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਹ ਪੁੱਛਗਿੱਛ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਵਿਦਿਆਰਥੀ ਨੇ ਢਾਈ ਮਹੀਨੇ ਪਹਿਲਾਂ ਇਸੇ ਦੁਕਾਨ ਤੋਂ ਚਾਕੂ ਖਰੀਦਣ ਦੀ ਗੱਲ ਕਬੂਲ ਕੀਤੀ ਸੀ

Be the first to comment

Leave a Reply