ਸੁਖਨਾ ਲੇਕ ‘ਚ ਮਾਈਗ੍ਰੇਟਰੀ ਬਰਡਸ ਨੇ ਦਸਤਕ ਦੇ ਦਿੱਤੀ

ਚੰਡੀਗੜ੍ਹ : ਸੁਖਨਾ ਲੇਕ ‘ਚ ਮਾਈਗ੍ਰੇਟਰੀ ਬਰਡਸ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਟੈਨਸ਼ਨ ਵਧ ਗਈ ਹੈ ਕਿਉਂਕਿ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਨੂੰ ਹੀ ਮੁੱਖ ਰੂਪ ਨਾਲ ਬਰਡ ਫਲੂ ਦਾ ਕੈਰੀਅਰ ਮੰਨਿਆ ਜਾਂਦਾ ਹੈ। ਇਸ ਲਈ ਯੂ. ਟੀ. ਦੇ ਐਨੀਮਲ, ਹਸਬੈਂਡ੍ਰੀ ਐਂਡ ਫਿਸ਼ਰੀਜ਼ ਵਿਭਾਗ ਤੇ ਫਾਰੈਸਟ ਐਂਡ ਵਾਈਲਡ ਲਾਈਫ ਵਿਭਾਗ ਨੇ ਵੀ ਸੁਖਨਾ ਲੇਕ ‘ਚ ਸਰਵਿਲਾਂਸ ਤੇਜ਼ ਕਰ ਦਿੱਤੀ ਹੈ। ਕਿਤੇ ਹਾਲਾਤ ਫਿਰ 2014 ਵਰਗੇ ਨਾ ਹੋ ਜਾਣ, ਇਸ ਤੋਂ ਬਚਣ ਲਈ ਐਨੀਮਲ, ਹਸਬੈਂਡ੍ਰੀ ਐਂਡ ਫਿਸ਼ਰੀਜ਼ ਵਿਭਾਗ ਨੇ ਵੀਰਵਾਰ ਨੂੰ ਇਸ ਸੀਜ਼ਨ ਦੀ ਪਹਿਲੀ ਸੈਂਪਲਿੰਗ ਪ੍ਰਕਿਰਿਆ ਪੂਰੀ ਕੀਤੀ। ਸੁਖਨਾ ਲੇਕ ‘ਚ ਆਏ ਇਨ੍ਹਾਂ ਵਿਦੇਸ਼ੀ ਮਹਿਮਾਨਾਂ ‘ਚੋਂ ਬਰਡਸ ਦੇ 50 ਸੈਂਪਲ ਇਕੱਤਰ ਕੀਤੇ ਗਏ। ਵਿਭਾਗ ਇਹ ਸੈਂਪਲ ਸ਼ੁੱਕਰਵਾਰ ਨੂੰ ਜਲੰਧਰ ਦੀ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬ ‘ਚ ਭੇਜੇਗਾ। ਸੈਂਪਲ ਦੀ ਰਿਪੋਰਟ ਮਿਲਣ ਦੇ ਬਾਅਦ ਪ੍ਰਸ਼ਾਸਨ ਅੱਗੇ ਦੀ ਪਲਾਨਿੰਗ ਕਰੇਗਾ। ਸੂਤਰਾਂ ਮੁਤਾਬਿਕ ਇਸ ਸਾਲ ਵੀ ਲੇਕ ‘ਚ ਮਾਈਗ੍ਰੇਟਰੀ ਬਰਡਸ ਦੀ ਗਿਣਤੀ ‘ਚ ਕਾਫੀ ਇਜ਼ਾਫਾ ਹੋਇਆ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਵੀ ਸੈਂਪਲ ਲੈਣ ‘ਚ ਤੇਜ਼ੀ ਦਿਖਾਈ ਹੈ।

Be the first to comment

Leave a Reply