ਸੁਖਪਾਲ ਸਿੰਘ ਖਹਿਰਾ ਲਈ ਇਹ ਅਹੁਦਾ ਬਚਾਉਣਾ ਹੋਵੇਗਾ ਹੋਰ ਵੀ ਮੁਸ਼ਕਿਲ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ‘ਚ ਸੁਖਪਾਲ ਸਿੰਘ ਖਹਿਰਾ ਦਾ ਭਵਿੱਖ ਸੋਮਵਾਰ ਨੂੰ ਉਸ ਦੀ ਪਟੀਸ਼ਨ ‘ਤੇ ਹਾਈਕੋਰਟ ਵੱਲੋਂ ਲਏ ਜਾਣ ਵਾਲੇ ਰੁਖ ‘ਤੇ ਨਿਰਭਰ ਕਰਦਾ ਹੈ। ਜੇ ਫਾਜ਼ਿਲਕਾ ਦੀ ਜ਼ਿਲਾ ਤੇ ਸੈਸ਼ਨ ਅਦਾਲਤ ਵੱਲੋਂ ਜਾਰੀ ਸੰਮਨ ਦੇ ਆਦੇਸ਼ ਨੂੰ ਹਾਈਕੋਰਟ ਰੱਦ ਨਹੀਂ ਕਰਦਾ ਹੈ ਤਾਂ ਖਹਿਰਾ ਲਈ ਇਹ ਅਹੁਦਾ ਬਚਾਉਣਾ ਮੁਸ਼ਕਿਲ ਹੋਵੇਗਾ। ਜੇ ਹਾਈਕੋਰਟ ਵਾਰੰਟ ਨਿਕਲਣ ਤੋਂ ਬਾਅਦ ਖਹਿਰਾ ਦੀ ਅਗਾਊਂ ਜ਼ਮਾਨਤ ਸਵੀਕਾਰ ਕਰਕੇ ਟ੍ਰਾਇਲ ਕੋਰਟ ਦਾ ਸਾਹਮਣਾ ਕਰਨ ਦਾ ਆਦੇਸ਼ ਦਿੰਦੀ ਹੈ ਤਾਂ ਵੀ ਖਹਿਰਾ ਦੀਆਂ ਮੁਸ਼ਕਿਲਾਂ ਘੱਟ ਹੋਣ ਵਾਲੀਆਂ ਨਹੀਂ। ਹਾਲਾਂਕਿ ਪਾਰਟੀ ਅੰਦਰ ਹੀ ਇਕ ਗੁਟ ਵੱਲੋਂ ਖਹਿਰਾ ਨੂੰ ਇਸ ਸੰਮਨ ਦੇ ਬਹਾਨੇ ਅਹੁਦੇ ਤੋਂ ਹਟਾਉਣ ਦੀ ਪਹਿਲ 2 ਨਵੰਬਰ ਨੂੰ ਦਿੱਲੀ ‘ਚ ਆਯੋਜਿਤ ਪਾਰਟੀ ਦੀ ਕੌਮੀ ਪ੍ਰੀਸ਼ਦ ਦੀ ਬੈਠਕ ‘ਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਹਾਲੇ ਤੱਕ ਇਹ ਸਿਰੇ ਨਹੀਂ ਚੜ੍ਹੀ ਹੈ, ਕਿਉਂਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਖਹਿਰਾ ਵੱਲੋਂ ਹਾਈਕੋਰਟ ‘ਚ ਦਾਇਰ ਪਟੀਸ਼ਨ ਦੇ ਨਿਪਟਾਰੇ ਦਾ ਇੰਤਜ਼ਾਰ ਕਰ ਰਹੀ ਹੈ।
ਪਾਰਟੀ ਦੇ ਇਕ ਸੀਨੀਅਰ ਆਗੂ ਅਨੁਸਾਰ ਬੇਸ਼ੱਕ ਖਹਿਰਾ ਨੂੰ ਖੁਦ ਹੀ ਇਹ ਅਹੁਦਾ ਨੈਤਿਕਤਾ ਦੇ ਆਧਾਰ ‘ਤੇ ਛੱਡਣ ਦੀ ਪੇਸ਼ਕਸ਼ ਕਰ ਦੇਣੀ ਚਾਹੀਦੀ ਹੈ ਪਰ ਜੇ ਉਨ੍ਹਾਂ ਨੂੰ ਹਾਈਕੋਰਟ ਤੋਂ ਅੱਧੀ ਅਧੂਰੀ ਹੀ ਰਾਹਤ ਮਿਲਦੀ ਹੈ ਤੇ ਉਨ੍ਹਾਂ ਨੂੰ ਟ੍ਰਾਇਲ ਕੋਰਟ ‘ਚ ਪੇਸ਼ ਹੋਣਾ ਹੀ ਪੈਂਦਾ ਹੈ ਤਾਂ ਫਿਰ ਪਾਰਟੀ ਡਰੱਗ ਵਰਗੇ ਸੰਵੇਦਨਸ਼ੀਲ ਮਾਮਲੇ ‘ਚ ਆਪਣੇ ਸਟੈਂਡ ਅਨੁਸਾਰ ਫੈਸਲਾ ਲਵੇਗੀ।

Be the first to comment

Leave a Reply