ਸੁਖਬੀਰ ਬਾਦਲ ਪੰਜਾਬ ਅਤੇ ਨਰਿੰਦਰ ਮੋਦੀ ਰਾਸ਼ਟਰੀ ਪੱਧਰ ਦੇ ਗੱਪੀ – ਭਗਵੰਤ ਮਾਨ

ਗੁਰਦਾਸਪੁਰ  –  ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਪੱਧਰ ਗੱਪੀ ਦੱਸਿਆ। ਲੋਕਾਂ ਨੂੰ ਗੁੰਮਰਾਹ ਕਰਨ ਲਈ ਦੋਵਾਂ ਨੇ ਗੱਪ ਮਾਰਨ ਦੀਆਂ ਸਾਰੀਆਂ ਹੱਦਾਂ ਟੱਪੀਆਂ ਸਨ, ਪਰ ਸੱਤਾ ਸੰਭਾਲਣ ਪਿੱਛੋਂ ਇਨ੍ਹਾਂ ਦੇ ਸਾਰੇ ਚੋਣ ਵਾਅਦੇ ਝੂਠੇ ਲਾਰੇ ਸਾਬਤ ਹੋਏ।
ਭਗਵੰਤ ਮਾਨ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਪੰਡੋਰੀ ਬੈਂਸਾਂ ਵਿਖੇ ‘ਆਪ’ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ ਵਿਚ ਇੱਕ ਪ੍ਰਭਾਵਸ਼ਾਲੀ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀ ਲੈਂਦਿਆਂ ਕਿਹਾ ਕਿ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਲਿਖਤੀ ਵਾਅਦੇ ਕੀਤੇ ਸਨ, ਇੱਕ ਵੀ ਪੂਰਾ ਨਹੀਂ ਕੀਤਾ ਜਦਕਿ ਕਾਂਗਰਸ ਦੀ ਸਰਕਾਰ ਬਣੇ ਨੂੰ ਸੱਤ ਮਹੀਨੇ ਹੋਣ ਲੱਗੇ ਹਨ। ਕੈਪਟਨ ਦੀ ਇਸ ਵਾਅਦਾ ਖਿਲਾਫੀ ਦੀ ਬਦੌਲਤ ਹਰ ਰੋਜ਼ 2-4 ਕਿਸਾਨਾਂ ਤੇ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ। ਘਰ-ਘਰ ਸਰਕਾਰੀ ਨੌਕਰੀ ਦਾ ਵਾਅਦਾ ਕੋਰਾ ਝੂਠ ਸਾਬਤ ਹੋਇਆ ਅਤੇ ਹਰ ਰੋਜ਼ ਹਜ਼ਾਰਾਂ ਬੇਰੁਜ਼ਗਾਰ ਓਵਰਏਜ ਹੋਣ ਕਾਰਨ ਘੋਰ ਨਿਰਾਸ਼ਾ ਦੇ ਦੌਰ ‘ਚੋਂ ਲੰਘ ਰਹੇ ਹਨ। ਬਜ਼ੁਰਗ, ਵਿਧਵਾਵਾਂ ਤੇ ਅਪੰਗ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਵਾਅਦਾ ਨਾ ਪੂਰਾ ਕਰਨ ‘ਤੇ ਖ਼ਫ਼ਾ ਹਨ ਅਤੇ ਨੌਜਵਾਨ ਸਮਾਰਟ ਫ਼ੋਨ ਅਤੇ ਬੇਰੁਜ਼ਗਾਰੀ ਭੱਤੇ ਵਾਲੇ ਲਾਰੇ ਕਾਰਨ ਠੱਗੇ ਮਹਿਸੂਸ ਕਰ ਰਹੇ ਹਨ।

Be the first to comment

Leave a Reply