ਸੁਨੀਲ ਗਰੋਵਰ ਨਾਲ ਲੜ੍ਹਾਈ ਤੋਂ ਬਾਅਦ ਕਪਿਲ ਆਪਣੀ ਲਗਾਤਾਰ ਵਿਗੜਦੀ ਸਿਹਤ ਦੇ ਕਾਰਨ ਵੀ ਸੁਰਖੀਆਂ ‘ਚ ਰਹੇ

ਮੁੰਬਈ- ਸੁਨੀਲ ਗਰੋਵਰ ਨਾਲ ਲੜ੍ਹਾਈ ਤੋਂ ਬਾਅਦ ਕਪਿਲ ਆਪਣੀ ਲਗਾਤਾਰ ਵਿਗੜਦੀ ਸਿਹਤ ਦੇ ਕਾਰਨ ਵੀ ਸੁਰਖੀਆਂ ‘ਚ ਰਹੇ ਹਨ। ਹੁਣ ਕਪਿਲ ਆਪਣੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਫਿਰੰਗੀ’ ਦੇ ਪ੍ਰਮੋਸ਼ਨਜ਼ ‘ਚ ਜੀ-ਜਾਨ ਨਾਲ ਲੱਗੇ ਹੋਏ ਹਨ, ਕਿਉਂਕਿ ਫਿਲਮ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ। ਹਾਲ ਹੀ ‘ਚ ਕਪਿਲ ਨੇ ਕਈ ਟੀ. ਵੀ. ਸ਼ੋਅਜ਼ ‘ਚ ਆਪਣੀ ਫਿਲਮ ‘ਫਿਰੰਗੀ’ ਦਾ ਪ੍ਰਮੋਸ਼ਨ ਵੀ ਕੀਤਾ। ਇਸੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਕਪਿਲ ਸਲਮਾਨ ਦੇ ਸ਼ੋਅ ‘ਬਿੱਗ ਬੌਸ’ ‘ਚ ਵੀ ਗਏ ਪਰ ਜਦੋਂ ਅਕਸ਼ੈ ਕੁਮਾਰ ਦੇ ਸ਼ੋਅ ‘ਦੀ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੀ ਵਾਰੀ ਆਈ ਤਾਂ ਕਪਿਲ ਨੇ ਨਜ਼ਰਅੰਦਾਜ਼ ਕਰ ਦਿੱਤਾ।  ਦੱਸ ਦੇਈਏ ਕਿ ਫਿਲਮ ਪ੍ਰਮੋਸ਼ਨ ਲਈ ਕਪਿਲ ਦਿਨ ਰਾਤ ਮਿਹਨਤ ਕਰ ਰਹੇ ਹਨ ਤੇ ਇਸੇ ਕਾਰਨ ਉਨ੍ਹਾਂ ਦੀ ਸਿਹਤ ਇਕ ਵਾਰ ਫਿਰ ਤੋਂ ਵਿਗੜ ਗਈ ਹੈ। ਇਸੇ ਕਾਰਨ ਕਪਿਲ ਨੂੰ ‘ਦੀ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੀ ਸ਼ੂਟਿੰਗ ਕੈਂਸਲ ਕਰਨੀ ਪਈ ਹੈ। ਇੰਡੀਅਨ ਐਕਸਪ੍ਰੈੱਸ ਦੀ ਖਬਰ ਮੁਤਾਬਕ ਕਪਿਲ ਸ਼ਰਮਾ ਨੇ 13 ਨਵੰਬਰ ਨੂੰ ‘ਦੀ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਸ਼ੋਅ ‘ਤੇ 14 ਨਵੰਬਰ ਦੇ ਐਪੀਸੋਡ ਸ਼ੂਟ ਕਰਨਾ ਸੀ।

Be the first to comment

Leave a Reply