ਸੁਨੰਦਾ ਪੁਸ਼ਕਰ ਮੌਤ ਮਾਮਲੇ ’ਚ ਸਿੱਟ ਜਾਂਚ ਲਈ ਹਾਈ ਕੋਰਟ ਪੁੱਜਾ ਸਵਾਮੀ

ਨਵੀਂ ਦਿੱਲੀ –  ਭਾਜਪਾ ਆਗੂ ਸੁਬਰਾਮਨੀਅਨ ਸਵਾਮੀ ਨੇ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਮੌਤ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਦਿੱਲੀ ਹਾਈ ਕੋਰਟ ਕੋਲ ਪਹੁੰਚ ਕਰਦਿਆਂ ਭਾਜਪਾ ਆਗੂ ਨੇ ਕਿਹਾ ਇਸ ਸਾਰੇ ਮਾਮਲੇ ਦੀ ਅਦਾਲਤੀ ਨਿਗਰਾਨੀ ’ਚ ਸੀਬੀਆਈ ਦੀ ਅਗਵਾਈ ਵਾਲੀ ਸਿੱਟ ਤੋਂ ਜਾਂਚ ਕਰਾਈ ਜਾਏ। ਯਾਦ ਰਹੇ ਕਿ ਪੁਸ਼ਕਰ 17 ਜਨਵਰੀ 2014 ਦੀ ਰਾਤ ਨੂੰ ਦੱਖਣੀ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਦੇ ਸਵੀਟ ’ਚ ਮ੍ਰਿਤ ਹਾਲਤ ’ਚ ਮਿਲੀ ਸੀ। ਸਵਾਮੀ ਨੇ ਹਾਈ ਕੋਰਟ ਕੋਲ ਗੁਜ਼ਾਰਿਸ਼ ਕੀਤੀ ਕਿ ਅਦਾਲਤੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਜਾਵੇ ਜਿਸ ਵਿੱਚ ਸੀਬੀਆਈ ਦੀ ਅਗਵਾਈ ਹੇਠ ਇੰਟੈਲੀਜੈਂਸ ਬਿਓਰੋ, ਐਨਫੋਰਸਮੈਂਟ ਡਾਇਰੈਕਟੋਰੇਟ, ਰਾਅ ਤੇ ਦਿੱਲੀ ਪੁਲੀਸ ਇਸ ਸਾਰੇ ਮਾਮਲੇ ਦੀ ਜਾਂਚ ਕਰਨ।

Be the first to comment

Leave a Reply