ਸੁਪਰਹਿੱਟ ਫਿਲਮਾਂ ਦੇਣ ਵਾਲੀ ਸੁਸ਼ਮਿਤਾ ਸੇਨ ਨੇ ਕੀਤਾ ਖੁਲਾਸਾ

ਮੁੰਬਈ — ਸਲਮਾਨ ਖਾਨ ਨਾਲ ‘ਬੀਵੀ ਨੰਬਰ ਵਨ’, ‘ਮੈਨੇਂ ਪਿਆਰ ਕਿਉਂ ਕੀਆ’ ਤੇ ‘ਤੁਮਕੋ ਨਾ ਭੂਲ ਪਾਏਂਗੇ’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਸੁਸ਼ਮਿਤਾ ਸੇਨ ਦੀ ਲਵ ਲਾਈਫ ਹਮੇਸ਼ਾ ਤੋਂ ਸੁਰਖੀਆਂ ‘ਚ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਕ ਟਵੀਟ ਕੀਤਾ ਹੈ, ਜਿਸ ਤੋਂ ਇਸ਼ਾਰਾ ਮਿਲਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਕੋਈ ਸ਼ਖਸ ਹੈ ਤੇ ਉਹ ਸਿੰਗਲ ਨਹੀਂ ਹੈ। ਖਬਰਾਂ ਹਨ ਕਿ ਪਿਛਲੇ ਸਾਲ ਸੁਸ਼ਮਿਤਾ ਸੇਨ ਨੇ ਰਿਤਿਕ ਭਸੀਨ ਨਾਲ ਆਪਣੇ ਰਿਸ਼ਤੇ ਨੂੰ ਬਾਏ-ਬਾਏ ਕਹਿ ਦਿੱਤਾ ਸੀ ਪਰ ਬ੍ਰੇਕਅੱਪ ਦੀਆਂ ਖਬਰਾਂ ਤੋਂ ਬਾਅਦ ਦੋਹਾਂ ਨੇ ਜ਼ਹੀਰ ਖਾਨ ਤੇ ਸਾਗਰਿਕਾ ਦੇ ਵਿਆਹ ‘ਚ ਇਕੱਠੇ ਐਂਟਰੀ ਕੀਤੀ ਸੀ। ਦੋਹਾਂ ਨੂੰ ਇਕੱਠੇ ਦੇਖ ਕੇ ਮੰਨਿਆ ਗਿਆ ਕਿ ਬ੍ਰੇਕਅੱਪ ਦੀਆਂ ਖਬਰਾਂ ਸਿਰਫ ਅਫਵਾਹਾਂ ਸਨ। ਇਹ ਵੀ ਖਬਰਾਂ ਹਨ ਕਿ ਰਿਤਿਕ ਦੇ ਦੋਸਤ ਦੋਹਾਂ ਨੂੰ ਜਲਦ ਵਿਆਹ ਕਰਨ ਲਈ ਕਹਿੰਦੇ ਹਨ। ਸੁਸ਼ਮਿਤਾ ਦੇ ਮੈਸੇਜ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸੁਸ਼ਮਿਤਾ ਨੂੰ ਆਪਣਾ ਲਵ ਮੈਨ ਮਿਲ ਗਿਆ ਹੈ ਜਾਂ ਫਿਰ ਉਹ ਰਿਤਿਕ ਭਸੀਨ ਦੀ ਗੱਲ ਕਰ ਰਹੀ ਹੈ।  ਜ਼ਿਕਰਯੋਗ ਹੈ ਕਿ ਰਿਤਿਕ ਤੋਂ ਇਲਾਵਾ ਬਾਲੀਵੁੱਡ ਦੀ ਇਹ ਹਸੀਨਾ ਵਿਕਰਮ ਭੱਟ, ਰਣਦੀਪ ਹੁੱਡਾ, ਵਸੀਮ ਅਕਰਮ ਤੇ ਬੰਟੀ ਸਚਦੇਵਾ ਨਾਲ ਡੇਟਿੰਗ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਰਹਿ ਚੁੱਕੀ ਹੈ।