ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰਾਂ- ਹੁਸੈਨ ਅਤੇ ਹਸਨ ਨੂੰ ਸੰਮਣ ਜਾਰੀ

ਲਾਹੌਰ : ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ 2 ਪੁੱਤਰਾਂ ਹਵਾਲਾ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਪੁੱਛਗਿਛ ਲਈ ਸੰਮਣ ਜਾਰੀ ਕਰ ਕੇ ਸ਼ੁੱਕਰਵਾਰ ਨੂੰ ਇੱਥੇ ਆਪਣੇ ਦਫਤਰ ਵਿਚ ਮੌਜੂਦ ਹੋਣ ਨੂੰ ਕਿਹਾ ਹੈ।

ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰਾਂ- ਹੁਸੈਨ ਅਤੇ ਹਸਨ ਨੂੰ ਸੰਮਣ ਜਾਰੀ ਕਰ ਉਨ੍ਹਾਂ ਦੀ ਦੇਸ਼ ਤੋਂ ਬਾਹਰ ਦੀ ਜਾਇਦਾਦ ਦੇ ਸਿਲਸਿਲੇ ਵਿੱਚ ਪੁੱਛਗਿਛ ਲਈ ਆਪਣੇ ਲਾਹੌਰ ਵਾਲੇ ਦਫਤਰ ਵਿਚ ਮੌਜੂਦ ਹੋਣ ਨੂੰ ਕਿਹਾ ਹੈ। ਵਰਨਣ ਯੋਗ ਹੈ ਕਿ ਸਨਸਨੀ ਖੇਜ਼ ਪਨਾਮਾ ਪੇਪਰਸ ਕੇਸ ਵਿਚ ਨਵਾਜ਼ ਸ਼ਰੀਫ ਦੀ ਦੂਜੇ ਦੇਸ਼ਾਂ ਵਿਚ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਸੀ।

ਇਸ ਕਾਰਨ 28 ਜੁਲਾਈ ਨੂੰ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੇ ਸ਼ਰੀਫ ਨੂੰ ਆਯੋਗ ਐਲਾਨ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਨਾਲ ਹੀ ਨੈਬ ਨੂੰ ਸਾਂਝੀ ਜਾਂਚ ਟੀਮ ਦੀ ਰਿਪੋਰਟ ਦੇ ਸੰਬੰਧ ਵਿਚ ਸ਼ਰੀਫ ਤੇ ਉਨ੍ਹਾਂ ਦੇ 2 ਪੁੱਤਰਾਂ, ਜੁਆਈ ਸਫਦਰ, ਰਿਸ਼ਤੇਦਾਰ ਅਤੇ ਫੈਡਰਲ ਵਿੱਤ ਮੰਤਰੀ ਇਸਹਾਕ ਡਾਰ ਦੇ ਖਿਲਾਫ ਹਵਾਲਾ ਕਾਰੋਬਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦਾ ਵੀ ਹੁਕਮ ਦਿੱਤਾ ਸੀ। ਨੈਬ ਨੇ ਇਸ ਗਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਰੀਫ ਤੇ ਉਨ੍ਹਾਂ ਦੇ ਪੁੱਤਰਾਂ ਨੂੰ 18 ਅਗਸਤ ਨੂੰ ਲਾਹੌਰ ਦੇ ਉਸ ਦੇ ਦਫਤਰ ਵਿਚ ਮੌਜੂਦ ਹੋਣ ਨੂੰ ਕਿਹਾ ਗਿਆ ਹੈ। ਨੈਬ ਨੇ ਕਿਹਾ ਕਿ ਉਹ ਸ਼ਰੀਫ ਦੇ ਕਰੀਬੀ ਸਾਥੀ ਡਾਰ ਤੋਂ 23 ਅਗਸਤ ਨੂੰ ਪੁੱਛਗਿਛ ਕਰੇਗੀ ਤੇ ਇਸ ਸਬੰਧ ਵਿਚ ਸੰਮਣ ਜਾਰੀ ਕਰ ਦਿੱਤੇ ਗਏ ਹਨ।

ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਨਵਾਜ਼ ਸ਼ਰੀਫ ਹੁਣ ਨੈਬ ਦੀ ਕਾਰਵਾਈ ਦੇ ਬਾਈਕਾਟ ਉੱਤੇ ਵਿਚਾਰ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵੀ ਪਨਾਮਾ ਪੇਪਰਸ ਕੇਸ ਵਾਂਗ ਹੀ ਹੋਵੇਗੀ ਅਤੇ ਇਸ ਮਾਮਲੇ ਵਿਚ ਵੀ ਉਨ੍ਹਾਂ ਨੂੰ ਨਿਆਂ ਨਾ ਮਿਲਣ ਦਾ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰੀਫ ਪਹਿਲਾਂ ਹੀ ਸੁਪਰੀਮ ਕੋਰਟ ਦੇ ਇਕ ਜੱਜ ਨੂੰ ਲੈ ਕੇ ਆਪਣੇ ਸ਼ੱਕ ਸਾਫ ਕਰ ਚੁੱਕੇ ਹਨ, ਜੋ ਇਸ ਮਾਮਲੇ ਵਿਚ ਨੈਬ ਦੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ।

ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ੱਕ ਹੈ ਕਿ ਉਹ (ਜੱਜ) ਜਵਾਬਦੇਹੀ ਅਦਾਲਤ ਵਿਚ ਉਨ੍ਹਾਂ ਵਿਰੁੱਧ ਫੈਸਲਾ ਸੁਣਾਉਣਗੇ। ਉਨ੍ਹਾਂ ਕਿਹਾ ਕਿ ਸ਼ਰੀਫ ਨੈਬ ਦੇ ਸਾਹਮਣੇ ਮੌਜੂਦ ਹੋਣ ਬਾਰੇੇ ਕਿਸੇ ਤਰ੍ਹਾਂ ਦਾ ਅੰਤਿਮ ਫੈਸਲਾ ਕਰਨ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਵਿਸ਼ਵਾਸ ਪਾਤਰਾਂ ਨਾਲ ਇਸ ਮੁੱਦੇ ਉੱਤੇ ਚਰਚਾ ਕਰਣਗੇ।

Be the first to comment

Leave a Reply