ਸੁਪਰੀਮ ਕੋਰਟ ਨੇ ਤਲਾਕ-ਏ-ਬਿਦੇਤ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ

ਨਵੀਂ ਦਿੱਲੀ— ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ ਖਾਰਿਜ ਕਰਦੇ ਹੋਏ ਲੋਕਸਭਾ ‘ਚ ਬਿੱਲ ਪਾਸ ਕਰ ਦਿੱਤਾ ਗਿਆ ਹੈ। ਬਿੱਲ ‘ਚ ਹੁਣ ਤਕ 20 ਸੋਧ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ। ਹਾਲ ਹੀ ‘ਚ ਏ. ਆਈ. ਐਮ. ਆਈ. ਐਮ. ਪ੍ਰਮੁੱਖ ਅਸਦੁਦੀਨ ਓਵੈਸੀ ਦੇ ਦੂਜੇ ਸੋਧ ਖਿਲਾਫ 241 ਵੋਟਾਂ ਪਈਆਂ ਜਦਕਿ ਇਸ ਦੇ ਪੱਖ ‘ਚ ਸਿਰਫ 2 ਹੀ ਵੋਟਾਂ ਆਈਆਂ।ਇਸ ਤੋਂ ਪਹਿਲਾਂ ਓਵੈਸੀ ਨੇ ਤਿੰਨ ਤਲਾਕ ਬਿੱਲ ‘ਚ ਸਜ਼ਾ ਦੇ ਪ੍ਰਬੰਧ ‘ਤੇ ਵੀ ਵਿਰੋਧ ਜਤਾਇਆ ਸੀ। ਓਵੈਸੀ ਨੇ ਕਿਹਾ ਸੀ ਕਿ ਤਿੰਨ ਤਲਾਕ ਬਿੱਲ ਸੰਵਿਧਾਨ ਦੇ ਅਨੁਰੂਪ ਨਹੀਂ ਹੈ। ਉਨ੍ਹਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੇ ਤਲਾਕ-ਏ-ਬਿਦੇਤ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਅਤੇ ਘਰੇਲੂ ਹਿੰਸਾ ਖਿਲਾਫ ਵੀ ਕਾਨੂੰਨ ਮੌਜੂਦ ਹੈ। ਅਜਿਹੇ ‘ਚ ਇਸ ਤਰ੍ਹਾਂ ਦੇ ਇਕ ਹੋਰ ਕਾਨੂੰਨ ਦੀ ਕੀ ਲੋੜ ਹੈ।

Be the first to comment

Leave a Reply