ਸੁਪਰ ਸਟਾਰ ਅਮਿਤਾਭ ਬੱਚਨ ਨੂੰ ਲੈ ਕੇ ਫੈਲੀ ਹਸਪਤਾਲ ‘ਚ ਦਾਖਲ ਹੋਣ ਦੀ ਅਫਵਾਹ

ਮੁੰਬਈ — ਹਾਲ ਹੀ ‘ਚ ਸੁਪਰ ਸਟਾਰ ਅਮਿਤਾਭ ਬੱਚਨ ਨੂੰ ਲੈ ਕੇ ਕੁਝ ਥਾਵਾਂ ‘ਤੇ ਇਹ ਖਬਰ ਵਾਇਰਲ ਹੋ ਗਈ ਕਿ ਉਹ ਸਿਹਤ ਖਰਾਬ ਹੋਣ ਕਾਰਨ ਹਸਪਤਾਲ ‘ਚ ਦਾਖਲ ਹਨ, ਜਦਕਿ ਅਸਲ ‘ਚ ਗੱਲ ਕੁਝ ਹੋਰ ਹੀ ਨਿਕਲੀ। ਦਰਅਸਲ, ਅੱਜ-ਕੱਲ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਅਮਿਤਾਭ ਬੱਚਨ ਹਮੇਸ਼ਾ ਵਾਂਗ ਲੀਲਾਵਤੀ ਹਸਪਤਾਲ ‘ਚ ਰੁਟੀਨ ਚੈੱਕਅਪ ਕਰਵਾਉਣ ਗਏ ਸੀ। ਹਾਲਾਂਕਿ ਮੀਡੀਆ ‘ਚ ਇਸ ਤੋਂ ਬਾਅਦ ਇਹ ਖਬਰ ਆਉਣ ਲੱਗੀ ਕਿ ਬਿੱਗ ਬੀ ਨੂੰ ਗਰਦਨ ਤੇ ਰੀੜ੍ਹ ਦੀ ਹੱਡੀ ‘ਚ ਕਾਫੀ ਦਰਦ ਹੋਣ ਕਰਨ ਦਾਖਲ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ‘ਠੱਗਸ ਆਫ ਹਿੰਦੋਸਤਾਨ’ ਦਾ ਨਿਰਦੇਸ਼ਨ ਵਿਜੇ ਅਚਾਰਿਆ ਕਰ ਰਹੇ ਹਨ। ਫਿਲਮ ‘ਚ ਆਮਿਰ ਤੋਂ ਇਲਾਵਾ ਆਮਿਤਾਭ ਬੱਚਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹ ਫਿਲਮ ਅਗਲੇ ਸਾਲ ਦੀਵਾਲੇ ਮੌਕੇ ਸਿਨੇਮਾਘਰਾਂ ‘ਚ ਰਿਲੀਜ਼ ਹੋ ਸਕਦੀ ਹੈ।

Be the first to comment

Leave a Reply