ਸੁਰਖੀਆਂ ਵਿੱਚ ਆਈ ਮੁਸਲਿਮ ਕੁੜੀ ਰਾਫੀਆ ਨਾਜ਼ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ

ਰਾਂਚੀ- ਯੋਗੀ ਬਾਬਾ ਰਾਮਦੇਵ ਨਾਲ ਯੋਗਾ ਕਰ ਕੇ ਸੁਰਖੀਆਂ ਵਿੱਚ ਆਈ ਮੁਸਲਿਮ ਕੁੜੀ ਰਾਫੀਆ ਨਾਜ਼ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਯੋਗ ਸਿਖਾਉਣ ਬਾਰੇ ਉਸ ਦੇ ਖਿਲਾਫ ਫਤਵਾ ਜਾਰੀ ਹੋ ਗਿਆ ਹੈ। ਮੁੱਖ ਮੰਤਰੀ ਰਘੁਬਰ ਦਾਸ ਨੂੰ ਪਤਾ ਲੱਗਣ ਦੇ ਬਾਅਦ ਰਾਫੀਆ ਦੀ ਸੁਰੱਖਿਆ ਲਈ ਦੋ ਸੁਰੱਖਿਆ ਮੁਲਾਜ਼ਮ ਹਾਸਲ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ ਇਕ ਮਰਦ ਅਤੇ ਦੂਸਰੀ ਔਰਤ ਹੈ। ਮਿਲੀ ਜਾਣਕਾਰੀ ਮੁਤਾਬਕ ਰਾਂਚੀ ਦੇ ਡੋਰੰਡਾ ਥਾਣਾ ਖੇਤਰ ਵਿੱਚ ਰਹਿਣ ਵਾਲੀ ਰਾਫੀਆ ਨਾਜ਼ 1995 ਤੋਂ ਰਾਂਚੀ ਵਿੱਚ ਯੋਗ ਸਿਖਾਉਂਦੀ ਆ ਰਹੀ ਹੈ। ਇਸ ਦੇ ਲਈ ਉਸ ਨੂੰ ਸਰਕਾਰੀ ਤੇ ਸਮਾਜਿਕ ਸੰਗਠਨ ਕਈ ਵਾਰ ਸਨਮਾਨਤ ਕਰ ਚੁੱਕੇ ਹਨ। ਸਾਲ 2015 ਵਿੱਚ ਰਾਂਚੀ ਵਿੱਚ ਬਾਬਾ ਰਾਮਦੇਵ ਵੱਲੋਂ ਲਾਏ ਯੋਗ ਕੈਂਪ ਵਿੱਚ ਰਾਫੀਆ ਦਾ ਸ਼ਾਮਲ ਹੋਣਾ ਗੁਨਾਹ ਮੰਨਿਆ ਗਿਆ ਹੈ। ਰਾਮਦੇਵ ਨਾਲ ਮੰਚ ਉੱਤੇ ਯੋਗਾ ਕਰਨ ਦੇ ਬਾਅਦ ਤੋਂ ਉਹ ਕੱਟੜਪੰਥੀਆਂ ਦੇ ਨਿਸ਼ਾਨੇ ਉੱਤੇ ਆ ਗਈ। ਧਮਕੀਆਂ ਮਿਲਣ ਦੇ ਨਾਲ ਸੋਸ਼ਲ ਸਾਇਟ ਉੱਤੇ ਵੀ ਉਸ ਦੇ ਖਿਲਾਫ ਗਲਤ ਕੁਮੈਂਟ ਕੀਤੇ ਗਏ ਹਨ। ਇਸ ਸੰਬੰਧ ਵਿੱਚ ਰਾਫੀਆ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਮਿਲਣ ਤੋਂ ਪਹਿਲਾਂ ਕੱਟੜਪੰਥੀਆਂ ਨੂੰ ਵੀ ਮੇਰਾ ਯੋਗ ਕਰਨਾ ਚੰਗਾ ਲੱਗਦਾ ਸੀ। ਉਹ ਮੇਰੇ ਘਰ ਆ ਕੇ ਮੇਰੇ ਪਰਿਵਾਰਕ ਮੈਬਰਾਂ ਕੋਲ ਮੇਰੀ ਤਾਰੀਫ ਕਰਦੇ ਸੀ। ਬਾਬਾ ਰਾਮਦੇਵ ਨਾਲ ਯੋਗ ਕਰਨ ਪਿੱਛੋਂ ਉਹ ਉਨ੍ਹਾਂ ਦੇ ਨਿਸ਼ਾਨੇ ਉੱਤੇ ਹੈ। ਕੱਟੜਪੰਥੀਆਂ ਦੇ ਮੁਤਾਬਕ ਉਹ ਐਂਟੀ ਇਸਲਾਮਿਕ ਹੋ ਗਈ ਹੈ

Be the first to comment

Leave a Reply

Your email address will not be published.


*