ਸੁਰੱਖਿਆ ਪ੍ਰੀਸ਼ਦ ‘ਚ ਇਜ਼ਰਾਇਲ ਦੇ ਬਚਾਅ ‘ਚ ਅਲਗ-ਥਲਗ ਹੋਇਆ ਅਮਰੀਕਾ

ਵਾਸ਼ਿੰਗਟਨ – ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਫਲਸਤੀਨ ‘ਤੇ 2 ਪ੍ਰਸਤਾਵਾਂ ‘ਤੇ ਵੋਟਿੰਗ ਦੌਰਾਨ ਇਜ਼ਰਾਇਲ ਦੇ ਬਚਾਅ ‘ਚ ਅਮਰੀਕਾ ਪੂਰੀ ਤਰ੍ਹਾਂ ਤੋਂ ਅਲਗ ਥਲਗ ਪੈ ਗਿਆ। ਇਨ੍ਹਾਂ ‘ਚੋਂ ਇਕ ਪ੍ਰਸਤਾਵ ਕੁਵੈਤ ਨੇ ਪੇਸ਼ ਕੀਤਾ ਜਦਕਿ ਅਮਰੀਕਾ ਨੇ ਉਸ ਦੇ ਵਿਰੋਧ ‘ਚ ਪ੍ਰਸਤਾਵ ਦੂਜੇ ਪਾਸੇ ਰੱਖਿਆ। ਸੁਰੱਖਿਆ ਪ੍ਰੀਸ਼ਦ ‘ਚ ਇਨ੍ਹਾਂ ਦੋਹਾਂ ਪ੍ਰਸਤਾਵਾਂ ‘ਤੇ ਵੋਟਿੰਗ ਹੋਈ। ਇਸ ਦੌਰਾਨ ਅਮਰੀਕਾ ਦੇ ਨੇੜਲੇ ਸਹਿਯੋਗੀਆਂ ਨੇ ਵੀ ਅਮਰੀਕਾ ਦਾ ਸਾਥ ਛੱਡ ਦਿੱਤਾ ਜਦਕਿ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਨਿਕੀ ਹੇਲੀ ਨੇ ਕੁਵੈਤ ਵੱਲੋਂ ਪੇਸ਼ ਕੀਤੇ ਪ੍ਰਸਤਾਵ ‘ਤੇ ਵੀਟੋ ਕਰ ਦਿੱਤਾ ਅਤੇ ਉਸ ਦੇ ਵਿਰੋਧ ‘ਚ ਇਕ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਸਿਰਫ ਇਕ ਵੀ ਵੋਟ ਮਿਲਿਆ। ਇਸ ਦੌਰਾਨ ਸੁਰੱਖਿਆ ਪ੍ਰੀਸਦ ‘ਚ ਹਮਾਸ ਦਾ ਮੁੱਦਾ ਛਾਇਆ ਰਿਹਾ। ਨਿਕੀ ਨੇ ਕਿਹਾ ਕਿ ਗਾਜਾ ‘ਚ ਹਿੰਸਾ ਲਈ ਹਮਾਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਕੁਵੈਤ ਦੇ ਮਸੌਦਾ ਪ੍ਰਸਤਾਵ ‘ਚ ਪਿਛਲੇ ਮਹੀਨੇ ਗਾਜਾ ਸਰਹੱਦ ਕੋਲ ਫਲਸਤੀਨੀ ਪ੍ਰਦਰਸ਼ਨਕਾਰੀਆਂ ‘ਤੇ ਇਜ਼ਰਾਇਲੀ ਫੌਜ ਵੱਲੋਂ ਧੱਕੇਸ਼ਾਹੀ ਕਰਨ ਦੀ ਨਿੰਦਾ ਕਰਨ ਦੀ ਮੰਗ ਕੀਤੀ ਗਈ। ਇਸ ਪ੍ਰਸਤਾਵ ਦੇ ਪੱਖ ‘ਚ 10 ਵੋਟਾਂ ਪਈਆਂ ਜਦਕਿ ਅਮਰੀਕਾ ਨੇ ਇਸ ਦੇ ਵਿਰੋਧ ‘ਚ ਵੀਟੋ ਕਰ ਦਿੱਤਾ। ਉਥੇ ਇਥੋਪੀਆ, ਨੀਦਰਲੈਂਡ, ਪੋਲੈਂਡ ਅਤੇ ਬ੍ਰਿਟੇਨ ਵੋਟਿੰਗ ਤੋਂ ਦੂਰ ਰਹੇ। ਹੇਲੀ ਨੇ ਗਾਜਾ ‘ਚ ਸੰਘਰਸ਼ ਲਈ ਅੱਤਵਾਦੀ ਸੰਗਠਨ ਹਮਾਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਹ ਪ੍ਰਸਤਾਵ ਇਕ ਪਾਸੜ ਹੈ ਕਿਉਂਕਿ ਇਸ ‘ਚ ਸਿਰਫ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹੇਲੀ ਨੇ ਕੁਵੈਤ ਦੇ ਪ੍ਰਸਤਾਵ ਦੇ ਵਿਰੋਧ ‘ਚ ਪ੍ਰਸਤਾਵ ਪੇਸ਼ ਕੀਤਾ, ਜਿਸ ‘ਚ ਹਮਾਸ ਦਾ ਅੱਤਵਾਦੀ ਸੰਗਠਨ ਦੇ ਤੌਰ ‘ਤੇ ਜ਼ਿਕਰ ਕੀਤਾ ਗਿਆ ਅਤੇ ਗਾਜ਼ਾ ‘ਚ ਫਲਸਤੀਨੀ ਫੌਜ ਵੱਲੋਂ ਇਜ਼ਰਾਇਲ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾਣ ਦੀ ਨਿੰਦਾ ਕੀਤੀ ਗਈ। ਅਮਰੀਕਾ ਦੇ ਇਸ ਪ੍ਰਸਤਾਵ ਦੇ ਪੱਖ ‘ਚ ਸਿਰਫ ਖੁਦ ਉਨ੍ਹਾਂ ਨੇ ਵੋਟ ਦਿੱਤਾ ਜਦਕਿ ਕੁਵੈਤ, ਰੂਸ ਅਤੇ ਬੋਲੀਵਿਆ ਵੇ ਇਸ ਦੇ ਵਿਰੋਧ ‘ਚ ਵੋਟ ਕੀਤਾ ਅਤੇ ਬਾਕੀ 11 ਦੇਸ਼ ਇਸ ਤੋਂ ਦੂਰ ਰਹੇ। ਹੇਲੀ ਨੇ ਕਿਹਾ, ‘ਇਹ ਹੁਣ ਸਪੱਸ਼ਟ ਹੈ ਕਿ ਸੰਯੁਕਤ ਰਾਸ਼ਟਰ ਇਜ਼ਰਾਇਲ ਨੂੰ ਲੈ ਪੱਖਪਾਤੀ ਹੈ। ਅਮਰੀਕਾ ਇਸ ਤਰ੍ਹਾਂ ਪੱਖਪਾਤ ਦੀ ਇਜਾਜ਼ਤ ਨਹੀਂ ਦੇਵੇਗਾ। ਸੰਯੁਕਤ ਰਾਸ਼ਟਰ ‘ਚ ਕੁਵੈਤ ਦੇ ਸਥਾਈ ਨੁਮਾਇੰਦੇ ਮੰਸੂਰ ਅਇਦ ਅਲੋਤੈਬੀ ਨੇ ਇਸ ਪ੍ਰਸਤਾਵ ਨੂੰ ਪੇਸ਼ ਕਰਨ ਤੋਂ ਪਹਿਲਾਂ ਪ੍ਰੀਸ਼ਦ ਦੇ ਮੈਂਬਰਾਂ ਨਾਲ ਕਈ ਦਿਨਾਂ ਤੱਕ ਚਰਚਾ ਕੀਤੀ ਸੀ।