ਸੁਸਾਇਟੀ ਨੇ ਖਿਡਾਰੀ ਵਿਦਿਆਰਥੀਆਂ ਅਤੇ ਵਿਸ਼ੇਸ਼ ਵਿਅਕਤੀਆਂ ਨੂੰ ਕੀਤਾ ਸਨਮਾਨਿਤ

-ਵਿਦਿਆਰਥੀਆਂ ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਇਕ ਸ਼ਲਾਘਾਯੋਗ : ਨਾਰੰਗ
ਪਟਿਆਲਾ, 24 ਦਸੰਬਰ ( ) : ਸਮਾਜ ਪ੍ਰਤੀ ਸੇਵਾ ਭਾਵਨਾ ਦੇ ਤਹਿਤ ਖੂਨਦਾਨ ਕੈਂਪ, ਮੈਡੀਕਲ ਕੈਂਪ, ਵਿਦਿਆਰਥੀਆਂ ਨੂੰ ਗਰਮ ਜਰਸੀਆਂ, ਬੂਟ ਅਤੇ ਪਠਨ ਸਮੱਗਰੀ ਦੀ ਵੰਡ ਵਰਗੇ ਲਗਾਤਾਰ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਕੰਮ ਕਰਦੀ ਆ ਰਹੀ ਹੈ। ਇਸ ਦੇ ਮੱਦੇਨਜ਼ਰ ਖੇਡਾਂ ਵਿਚ ਲਗਾਤਾਰ ਮੱਲਾਂ ਮਾਰ ਰਹੇ ਡੀ.ਏ.ਵੀ. ਦੇ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਦਾ ਸਨਮਾਨ ਕਰਨਾ ਇਕ ਸ਼ਲਾਘਾਯੋਗ ਕੰਮ ਹੈ। ਇਹ ਵਿਚਾਰ ਸ. ਮਨਜੀਤ ਸਿੰਘ
ਨਾਰੰਗ ਐਮ.ਡੀ. (ਪੀ.ਆਰ.ਟੀ.ਸੀ) ਨੇ ਵਿਅਕਤ ਕੀਤੇ। ਇਸ ਦੌਰਾਨ ਸ. ਨਾਰੰਗ ਅਤੇ ਪ੍ਰਿੰਸੀਪਲ ਐਸ.ਆਰ. ਪ੍ਰਭਾਕਰ ਨੇ ਵਿਦਿਆਰਥੀਆਂ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਦੱਸਿਆ ਅਤੇ ਜ਼ੁਲਮ ਦੇ ਖਿਲਾਫ ਲੜਨ ਲਈ ਪ੍ਰੇਰਣਾ ਦਿੱਤੀ ਅਤੇ ਕ੍ਰਿਸਮਿਤ ਅਤੇ ਆਉਣ ਵਾਲੇ ਨਵੇਂ ਸਾਲ 2018 ਦੀ ਵਧਾਈ ਵੀ ਦਿੱਤੀ। ਜਦਕਿ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।  ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ ਨੇ ਸਮਾਜ ਸੇਵਾ ਦੀ ਵਬਨਬੱਧਤਾ ਦੁਹਰਾਉਂਦੇ ਹੋਏ ਚੰਗੇ ਕੰਮਾਂ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਸਰਵਸ੍ਰੀ ਸਾਹਿਲ ਸਿੰਘ ਧੀਮਾਨ, ਮਹਿਜਪਾਲ ਸਿੰਘ, ਪਾਰੂਲ ਪੰਡਿਤ, ਜਸ਼ਨ ਬਾਂਸਲ, ਸ਼ਿਵਮ ਕਾਰਗੀਆ, ਜਸਕਰਨ ਸਿੰਘ, ਸਾਹਿਲਦੀਪ, ਯੁਵਰਾਜ ਰਹਿਲ, ਜਸਨਪ੍ਰੀਤ ਸਿੰਘ, ਆਦਿਤਯ ਪਾਠਕ, ਅਸ਼ਵਿਨ ਕੌਰ,
ਜਯੋਤਿਕਾ ਦਾ ਕ੍ਰਿਕਟ ਸ਼ੂਟਿੰਗ, ਬਾਕਸਿੰਗ, ਸਕੇਟਿੰਗ ਆਦਿ ਖੇਤਰਾਂ ਨੂੰ ਮਾਣ ਖੱਟਣ ਵਾਲੇ ਵਿਦਿਆਰਥੀਆਂ ਅਤੇ ਕੋਚ ਸ੍ਰੀ ਪ੍ਰਿਤਪਾਲ ਨੂੰ ਸਨਮਾਨਤ ਕੀਤਾ। ਇਸ ਤੋਂ ਇਲਾਵਾ ਡਾ. ਜਤਿੰਦਰ ਕਾਂਸਲ ਸਹਾਇਕ ਸਿਵਲ ਸਰਜਨ, ਸ੍ਰੀਮਤੀ ਸਰੋਜ ਪ੍ਰਭਾਕਰ, ਪ੍ਰਿੰਸੀਪਲ ਐਸ.ਆਰ. ਪ੍ਰਭਾਕਰ, ਡਾ. ਮਲਕੀਅਤ ਮਾਨ, ਸ੍ਰੀਮਤੀ ਹਿਮਾਨੀ, ਸ੍ਰੀਮਤੀ ਜੈਯੰਤੀ ਸਿੰਘ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦਾ ਵੀ ਸਨਮਾਨ ਕੀਤਾ ਗਿਆ, ਜਦਕਿ ਇਸ ਦੌਰਾਨ ਸਰਵਸ੍ਰੀ ਰਵਿੰਦਰ ਸਿੰਘ ਔਲਖ, ਡਾ. ਜੈ ਕਿਸ਼ਨ, ਰਾਵਿੰਦਰ ਸੇਠੀ, ਰਾਕੇਸ਼ ਜਿੰਦਲ, ਬਲਰਾਜ ਸ਼ਰਮਾ, ਡਾ.ਆਰ. ਮਿੱਤਲ, ਵੀ.ਐਲ. ਪਾਠਕ, ਮੁਰਾਰੀ ਲਾਲ ਸ਼ਰਮਾ ਅਤੇ ਸ੍ਰੀਮਤੀ ਪੂਨਮ ਵੀ ਹਾਜ਼ਰ ਸਨ।

Be the first to comment

Leave a Reply