ਸੁਸਾਇਟੀ ਵੱਲੋਂ ਅਮਨ ਨਗਰ ਵਿਖੇ ਲਗਾਏ ਕੈਂਪ ‘ਚ 180 ਮਰੀਜ਼ ਲਾਹੇਵੰਦ ਹੋਏ

ਪਟਿਆਲਾ : ਲੋਕ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਬਿਮਾਰੀ ਦਾ ਪਤਾ ਲੱਗਣ ‘ਤੇ ਸਮਾਂ ਰਹਿੰਦੇ ਆਪਣਾ ਇਲਾਜ ਕਰਵਾ ਕੇ ਸਿਹਤਮੰਦ ਹੋਣ ਲਈ ਜਾਗਰੂਕ ਕਰਨ ਵਾਸਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਮੁਫਤ ਮੈਡੀਕਲ ਕੈਂਪ ਲਗਵਾ ਕੇ ਪ੍ਰਸੰਸਾ ਯੋਗ ਕੰਮ ਕਰ ਰਹੀ ਹੈ। ਇਹ ਵਿਚਾਰ ਸ੍ਰੀ ਗੁਲਸ਼ਨ ਕੁਮਾਰ ਸ਼ਰਮਾ ਨੇ ਆਪਣੇ ਪਿਤਾ ਸਵ: ਜਗਦੀਸ਼ ਲਾਲ ਸ਼ਰਮਾ ਦੀ ਯਾਦ ਵਿਚ ਅਮਨ ਨਗਰ ਵਿਖੇ ਸੁਸਾਇਟੀ ਵੱਲੋਂ ਆਯੋਜਿਤ ਕੈਂਪ ਦਾ
ਉਦਘਾਟਨ ਕਰਦੇ ਹੋਏ ਵਿਅਕਤ ਕੀਤੇ। ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਤੀਜਾ ਮੁਫਤ ਚੈਕਅੱਪ ਕੈਂਪ ਹੈ ਅਤੇ ਸੁਸਾਇਟੀ ਸਮਾਜ ਦੀ ਸਿਹਤ ਪ੍ਰਤੀ ਆਪਣੇ ਮੰਤਵ ਨੂੰ ਨਿਰਸਵਾਰਥ ਸੇਵਾ ਭਾਵਨਾ ਨਾਲ ਪੂਰਾ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਪ੍ਰਾਇਮਰੀ ਹੈਲਥ ਸੈਂਟਰ ਯਾਦਵਿੰਦਰਾ ਕਲੋਨੀ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ, ਜਿਸ ਵਿਚ ਲੇਡੀ ਡਾ. ਕਿਰਨਜੋਤ ਕੌਰ, ਅੱਖਾਂ ਦੀ ਬਿਮਾਰੀਆਂ ਦੇ
ਮਾਹਰ ਡਾ. ਪੁਰਸ਼ੋਤਮ ਗੋਇਲ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਦਰਸ਼ਨ ਸਿੰਘ ਨੇ ਲਗਭਗ 180 ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ‘ਤੇ ਸਮਾਜ ਸੇਵੀ ਸ੍ਰੀ ਐਸ.ਪੀ. ਚਾਂਦ ਅਤੇ ਸ੍ਰੀ ਮੁਰਾਰੀ ਲਾਲ ਸ਼ਰਮਾ ਨੇ ਸੁਸਾਇਟੀ ਦੇ ਕੰਮ ਦੀ ਪ੍ਰਸੰਸਾ ਕੀਤੀ। ਸ੍ਰੀ ਗੋਇਲ ਨੇ ਜਾਣਕਾਰੀ ਦਿੱਤੀ ਕਿ ਉਕਤ ਕੈਂਪ ਵਿਚ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਅਤੇ 21 ਜਨਵਰੀ ਐਤਵਾਰ ਨੂੰ ਪਿੰਡ ਚੋਂਹਠ ਖੇੜੀ ਵਿਖੇ ਵੀ ਮੁਫਤ ਮੈਡੀਕਲ ਕੈਂਪ ਲਗਾਇਆ
ਜਾਵੇਗਾ, ਜਿਸ ਵਿਚ ਮੈਡੀਸਨ ਅਤੇ ਅੱਖਾਂ ਸਬੰਧੀ ਚੈਕਅੱਪ ਮੁਫਤ ਕੀਤੇ ਜਾਣਗੇ। ਇਸ ਮੌਕੇ ਐਮ.ਐਸ. ਸਿੱਧੂ, ਸ੍ਰੀਮਤੀ ਸੰਤੋਸ਼ ਸ਼ਰਮਾ, ਰਾਮ ਲਾਲ ਸ਼ਰਮਾ ਵੀ ਹਾਜ਼ਰ ਸਨ।

Be the first to comment

Leave a Reply