ਸੁਸਾਇਟੀ ਵੱਲੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਅਤੇ ਐਮ.ਡੀ. ਦਾ ਸਨਮਾਨ

ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਸਮਾਜ ਦੇ ਜ਼ਰੂਰਤਮੰਦ ਲੋਕਾਂ ਲਈ ਚੰਗੇ ਕੰਮ ਕਰ ਰਹੀ ਹੈ। 18 ਸਾਲ ਤੋਂ ਬਣੀ ਇਹ ਸੁਸਾਇਟੀ ਨੇ ਸਮਾਜ ਵਿਚ ਆਪਣਾ ਨਾਮ ਬਣਾਇਆ ਹੈ। ਅੱਜ ਵੀ ਇਸ ਸੁਸਾਇਟੀ ਵਿਚ 5 ਨਵੇਂ ਮੈਂਬਰ ਜਿਨ੍ਹਾਂ ਵਿਚ ਡਾ. ਕ੍ਰਿਸ਼ਨ ਕੁਮਾਰ ਚੋਪੜਾ, ਸ. ਅਮਰਜੀਤ ਸਿੰਘ ਸੰਧੂ, ਸੁਰਿੰਦਰਪਾਲ ਸਿੰਘ, ਨਰਿੰਦਰ ਨਾਥ ਅਤੇ ਸ੍ਰੀ ਐਸ.ਆਰ. ਪ੍ਰਭਾਕਰ ਪ੍ਰਿੰਸੀਪਲ ਡੀ.ਏ.ਵੀ. ਸਕੂਲ ਸ਼ਾਮਲ ਹੋਏ। ਇਹ ਵਿਚਾਰ ਸ. ਮਨਜੀਤ ਸਿੰਘ ਨਾਰੰਗ (ਆਈ.ਏ.ਐਸ.) ਐਮ.ਡੀ. ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਚੇਅਰਮੈਨ ਸ੍ਰੀ ਕੇ. ਕੇ. ਸ਼ਰਮਾ ਦੇ ਸਨਮਾਨ ਲਈ ਰੱਖੇ ਪ੍ਰੋਗਰਾਮ ਦੌਰਾਨ ਪੇਸ਼ ਕੀਤੇ। ਇਸ ਮੌਕੇ ਸ੍ਰੀ ਕੇ.ਕੇ. ਸ਼ਰਮਾ ਚੇਅਰਮੈਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਸਮਾਜ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਜੋ ਡਿਊਟੀ ਦਿੱਤੀ ਗਈ ਹੈ, ਉਹ ਆਪਣੇ ਵਲੋਂ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਗੇ। ਕਾਰਪੋਰੇਸ਼ਨ ਦੀ ਆਮਦਨ ਵਧਾਉਣ ਵਿਚ ਯੋਗਦਾਨ ਪਾਉਣਗੇ ਅਤੇ ਨਵਾਂ ਬੱਸ ਸਟੈਂਡ ਬਨਾਉਣ ਲਈ ਵੀ ਕੰਮ ਕਰਨਗੇ। ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਜੋ ਸਨਮਾਨ ਦਿੱਤਾ ਗਿਆ ਹੈ, ਉਸ ਦੇ ਉਹ ਅਭਾਰੀ ਹਨ। ਇਸ ਮੌਕੇ ਸ੍ਰੀ ਵਿਜੈ ਕੁਮਾਰ ਗੋਇਲ ਪ੍ਰਧਾਨ ਸੁਸਾਇਟੀ ਅਤੇ ਉਨ੍ਹਾਂ ਦੇ ਸੁਸਾਇਟੀ ਦੇ ਮੈਂਬਰ ਚੰਗੇ ਕੰਮਾਂ ਨੂੰ ਤਰਜੀਹ ਦੇ ਰਹੇ ਹਨ, ਜੋ ਸ਼ਲਾਘਾਯੋਗ ਕਦਮ ਹੈ। ਸ੍ਰੀ ਵਿਜੈ ਕੁਮਾਰ ਗੋਇਲ ਨੇ ਕਿਹਾ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਐਮ.ਡੀ. ਸ. ਮਨਜੀਤ ਸਿੰਘ ਨਾਰੰਗ ਅਤੇ ਚੇਅਰਮੈਨ ਸ੍ਰੀ ਕੇ. ਕੇ. ਸ਼ਰਮਾ ਦੋਨੋਂ ਇਮਾਨਦਾਰ ਵਿਅਕਤੀਤਵ ਦੇ ਮਾਲਕ ਹਨ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਰੂਚੀ ਲੈਂਦੇ ਹਨ। ਨਵੇਂ ਮੈਂਬਰ ਜੋ ਸੁਸਾਇਟੀ ਦੇ ਪਰਿਵਾਰ ਵਿਚ ਸ਼ਾਮਲ ਹੋਏ ਹਨ, ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਮੈਂਬਰਾਂ ਦੇ ਜਨਮ ਦਿਨ, ਵਿਆਹ ਸਾਲ ਗਿਰਹਾ ਵੀ ਮਨਾਈ ਗਈ। ਇਸ ਅਵਸਰ ‘ਤੇ ਸ੍ਰੀਮਤੀ ਕਮਲਾ ਸ਼ਰਮਾ ਅਤੇ ਸਟੇਟ ਬੈਂਕ ਆਫ ਪਟਿਆਲਾ ਦੇ ਸ੍ਰੀ ਪਰਵੀਨ ਸ਼ਰਮਾ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਸਿੰਘ ਔਲਖ ਜੀ.ਐਮ. ਪੈਪਸੂ ਰੋਡ ਟਰਾਂਸਪੋਰਟ, ਡਾ. ਬੀ.ਕੇ. ਚੋਪੜਾ, ਡਾ. ਆਦਰਸ਼ ਚੋਪੜਾ, ਡਾ. ਜੈ ਕਿਸ਼ਨ, ਡਾ. ਆਰ.ਐਲ. ਮਿੱਤਲ, ਡਾ. ਰਾਧਾ ਰਾਣੀ ਮਿੱਤਲ, ਸੇਠ ਮੰਗਤ ਰਾਏ, ਤਰਸੇਮ ਬਾਂਸਲ, ਕਮਲ ਗੋਇਲ, ਦੇਵੀ ਦਿਆਲ ਗੋਇਲ, ਹਰਬੰਸ ਬਾਂਸਲ, ਅਜੀਤ ਸਿੰਘ ਭੱਟੀ, ਸ੍ਰੀ ਸਿੰਗਲਾ, ਸ੍ਰੀਮਤੀ ਰੁਪਿੰਦਰ ਕੌਰ ਗਰੇਵਾਲ, ਸ੍ਰੀਮਤੀ ਪੂਨਮ ਗੋਇਲ ਅਤੇ ਸੁਖਦੇਵ ਕੋਸ਼ਲ ਆਦਿ ਹਾਜ਼ਰ ਸਨ।

Be the first to comment

Leave a Reply