ਸੂਬੇ ਵਿਚ 2 ਦਿਨ ਅੰਦਰ ਹੀ 5 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਤੇ ਜਾਣ ਕੈਪਟਨ ਅਮਰਿੰਦਰ ਸਿੰਘ ਦੀ ਚਿੰਤਾ ਵਧੀ

ਚੰਡੀਗੜ੍ਹ – ਮਾਨਸਾ ਵਿਖੇ ਪਿਛਲੇ ਦਿਨੀਂ ਕਰਜ਼ਾ ਮੁਆਫੀ ਮੁਹਿੰਮ ਦੀ ਸ਼ੁਰੂਆਤ ਲਈ ਕੀਤੇ ਗਏ ਸਮਾਗਮ ਤੋਂ ਬਾਅਦ ਸੂਬੇ ਵਿਚ 2 ਦਿਨ ਅੰਦਰ ਹੀ 5 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਘਟਨਾਕ੍ਰਮ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਖੁਦਕੁਸ਼ੀ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਸਬੰਧਤ ਪਰਿਵਾਰਾਂ ਵੱਲੋਂ ਮੁੱਖ ਤੌਰ ‘ਤੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਕਰਜ਼ਾ ਮੁਆਫੀ ਦੀ ਸੂਚੀ ਵਿਚ ਨਾਮ ਨਾ ਆਉਣ ਕਾਰਨ ਹੀ ਕਿਸਾਨਾਂ ਨੇ ਇਹ ਕਦਮ ਚੁੱਕਿਆ ਹੈ। ਇਸ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਮੰਤਰੀ ਮੰਡਲ ਦੀ ਕਰਜ਼ਾ ਮੁਆਫੀ ਨਾਲ ਸਬੰਧਤ ਸਬ ਕਮੇਟੀ ਤੇ ਸਬੰਧਤ ਉਚ ਅਧਿਕਾਰੀਆਂ ਨਾਲ ਅੱਜ ਆਪਣੀ ਰਿਹਾਇਸ਼ ‘ਤੇ ਮੀਟਿੰਗ ਦੌਰਾਨ ਕਰਜ਼ਾ ਮੁਆਫੀ ਯੋਜਨਾ ਲਾਗੂ ਕਰਨ ਸਬੰਧੀ ਅਗਲੇ ਪੜਾਅ ਦੇ ਕੰਮਾਂ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਮਾਨਸਾ ‘ਚ ਹੋਏ ਸਮਾਗਮ ਤੋਂ ਪਹਿਲਾਂ ਜਾਰੀ ਸੂਚੀਆਂ ‘ਚ ਗੜਬੜੀਆਂ ਕਾਰਨ ਉੱਠ ਰਹੇ ਸਵਾਲਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੀਟਿੰਗ ਵਿਚ ਮੌਜੂਦ ਉੱਚ ਅਧਿਕਾਰੀਆਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਕਰਜ਼ਾ ਮੁਆਫੀ ਦੇ ਅਗਲੇ ਪੜਾਅ ਵਿਚ ਅਜਿਹੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਰਜ਼ਾ ਮੁਆਫੀ ਯੋਜਨਾ ‘ਚ ਆਉਣ ਵਾਲੇ ਸਾਰੇ ਹੱਕਦਾਰ ਕਿਸਾਨਾਂ ਨੂੰ ਲਾਭ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਭਵਿੱਖ ਵਿਚ ਲਾਭਪਾਤਰੀ ਕਿਸਾਨਾਂ ਦੀਆਂ ਸੂਚੀਆਂ ਵਿਚ ਤਕਨੀਕੀ ਖਾਮੀਆਂ ਵਿਸ਼ੇਸ਼ ਤੌਰ ‘ਤੇ ਨਾਵਾਂ ਆਦਿ ਦੀਆਂ ਗਲਤੀਆਂ ਦੂਰ ਕਰਨ ਲਈ ਵਿਸ਼ੇਸ਼ ਹਦਾਇਤ ਦਿੰਦਿਆਂ ਉਚ ਅਧਿਕਾਰੀਆਂ ਨੂੰ ਖੁਦ ਇਸ ਕੰਮ ਦੀ ਨਿਗਰਾਨੀ ਕਰਨ ਲਈ ਕਿਹਾ ਹੈ।

Be the first to comment

Leave a Reply