ਸੇਫ ਸਕੂਲ ਵਾਹਣ ਪਾਲਿਸੀ ਅਧੀਨ ਕੁਇਜ਼ ਮੁਕਾਬਲੇ ਕਰਵਾਉਣਾ ਚੰਗਾ ਕਾਰਜ

ਪਟਿਆਲਾ  : ਸੇਫ ਸਕੂਲ ਵਾਹਣ ਪਾਲਿਸੀ ਦੀ ਸਫਲਤਾ ਲਈ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਤਰ ਸਕੂਲ ਫਸਟ ਏਡ, ਰੋਡ ਸੇਫਟੀ, ਫਾਇਰ ਸੇਫਟੀ, ਸਿਹਤ ਅਤੇ ਆਮ ਗਿਆਨ ਦੇ ਕੁਇਜ਼ ਮੁਕਾਬਲੇ ਸੂਰੀਆ ਸੇਵਾ ਸੁਸਾਇਟੀ ਅਤੇ ਫਸਟ ਏਡ ਮਿਸ਼ਨ ਵਲੋਂ ਗਰੀਨ ਵੈਲ ਹਾਈ ਸਕੂਲ ਵਿਖੇ ਪ੍ਰਿੰਸੀਪਲ ਮਿਸਜ਼ ਮੰਜੂ ਅਤੇ ਜ਼ਿਲ੍ਹਾ ਫਾਇਰ ਅਫਸਰ ਜਤਿੰਦਰਪਾਲ ਸਿੰਘ ਅਤੇ ਸਟੇਟ ਟਰਾਂਸਪੋਰਟ ਸਲਾਹਕਾਰ ਕਮੇਟੀ ਦੇ ਨਵ ਨਿਯੁਕਤ ਮੈਂਬਰ ਸ੍ਰੀ ਕਾਕਾ ਰਾਮ ਵਰਮਾ ਦੀ ਅਗਵਾਈ ਹੇਠ ਕਰਵਾਏ। ਇਨ੍ਹਾਂ ਮੁਕਾਬਲਿਆਂ ਵਿਚ 19 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਟਰੈਫਿਕ ਸਿੱਖਿਆ ਸੈਲ ਦੇ ਏ.ਐਸ.ਆਈ ਗੁਰਜਾਪ ਸਿੰਘ, ਟਰੈਫਿਕ ਮਾਰਸ਼ਲ ਕਾਕਾ ਰਾਮ ਵਰਮਾ, ਮਿਸ ਕਾਨਿਕਾ ਅਤੇ ਫਾਇਰ ਅਫਸਰ ਜੇ.ਪੀ. ਸਿੰਘ ਨੇ ਪ੍ਰਸ਼ਨ ਪੁੱਛੇ ਅਤੇ ਬੱਚਿਆਂ ਨੂੰ ਵਿਆਖਿਆ ਵੀ ਕੀਤੀ। ਸੂਰੀਆ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ. ਅੰਕੁਰ ਗੁਪਤਾ ਨੇ ਮੁਕਾਬਲਿਆਂ ਦੀ ਪ੍ਰਸੰਸਾ ਕੀਤੀ ਕਿ ਬੱਚਿਆਂ ਨੂੰ ਸੇਫਟੀ, ਸਿਕਉਰਿਟੀ ਦੇ ਮਦਦ ਹਿਤ ਸਿੱਖਿਅਕ ਕਰਨ ਹਿਤ ਸ੍ਰੀ ਕਾਕਾ ਰਾਮ ਵਰਮਾ, ਗੁਰਜਾਪ ਸਿੰਘ ਅਤੇ ਮਿਸਜ਼ ਮੰਜੂ ਦਾ ਵਿਸ਼ੇਸ਼ ਪ੍ਰਸੰਸਾਯੋਗ ਉਦਮ ਹੈ। ਇਸ ਮੌਕੇ ਗੁਰਜਾਪ ਸਿੰਘ ਨੇ ਰੋਡ ਸੇਫਟੀ ਦੇ ਨਾਲ-ਨਾਲ ਖ਼ਤਰਨਾਕ ਹਾਦਸਿਆਂ ਤੇ ਮਦਦ ਕਰਨ ਬਾਰੇ ਜਾਣਕਾਰੀ ਦਿੱਤੀ। ਕੋਤਵਾਲੀ ਸਾਂਝ ਕੇਂਦਰ ਦੇ ਇੰਚਾਰਜ ਸਬ ਇੰਸਪੈਕਟਰ ਝਿਲਮਿਲ ਸਿੰਘ ਤੇ ਸਕੱਤਰ ਰਾਜੇਸ਼ ਖੰਨਾ ਨੇ ਸਾਂਝ ਕੇਂਦਰ ਤੇ ਪੁਲਿਸ ਦੇ ਲੋਕ ਭਲਾਈ ਦੇ ਕੰਮਾਂ
ਬਾਰੇ ਦੱਸਿਆ। ਮਨਜੀਤ ਕੌਰ ਅਜਾਦ ਅਤੇ ਅਲਕਾ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਹਰੇਕ ਸਕੂਲ ਕਾਲਜ ਵਿਖੇ ਹੋਣ ਨਾਲ ਦੇਸ਼ ਅੰਦਰ ਹਾਦਸੇ ਤੇ ਮੌਤਾਂ ਰੁਕ ਸਕਦੀਆਂ ਹਨ। ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਮੁਕਾਬਲਿਆਂ ਵਿਚੋਂ ਆਰੀਆ ਕੰਨਿਆ ਸੈਕੰਡਰੀ ਸਕੂਲ ਅਤੇ ਗਰੀਨ ਵੈਲ ਹਾਈ ਸਕੂਲ ਦੀਆਂ ਟੀਮਾਂ ਪਹਿਲੇ, ਨਿਊ ਏਰਾ ਪਬਲਿਕ ਸਕੂਲ ਅਤੇ ਸਰਕਾਰੀ ਵਿਕਟੋਰੀਆ ਗਰਲਜ਼ ਸੈਕੰਡਰੀ ਸਕੂਲ ਦੀਆਂ ਟੀਮਾਂ ਦੂਸਰੇ, ਬਖਸ਼ੀਬੀਰ ਸਿੰਘ ਹਾਈ ਸਕੂਲ ਤੇ ਖਾਲਸਾ ਮਾਡਲ ਹਾਈ ਸਕੂਲ ਸਿੰਘ ਸਭਾ ਨੂੰ ਤੀਸਰਾ ਤੇ ਸਰਕਾਰੀ ਹਾਈ ਸਕੂਲ ਸਨੌਰੀ ਗੇਟ ਅਤੇ ਸਕੁੰਤਲਾ ਗਰਲਜ਼ ਸੈਕੰਡਰੀ ਸਕੂਲ ਦੀਆਂ ਟੀਮ ਨੂੰ ਉਤਸਾਹਿਤ ਇਨਾਮ
ਦਿੱਤੇ ਗਏ।

Be the first to comment

Leave a Reply