ਸੈਕਰਾਮੈਂਟੋ ‘ਚ ਸ਼ੈਰੀਮਾਨ ਦਾ ਸ਼ੋਅ 5 ਅਗਸਤ ਨੂੰ

ਕੈਲੀਫੋਰਨੀਆ (ਬਿਊਰੋ ਸਰਵਿਸ)-ਦੇਸੀ ਸਵਾਗ ਇੰਟਰਨੈਸ਼ਨਲ ਵੱਲੋਂ ਦੈਹਿਲ ਟਰੱਕਿੰਗ ਪ੍ਰਧਾਨ ਜਗਜੀਤ ਸਿੰਘ ਰਕੜ ਦੇ ਸਹਿਯੋਗ ਨਾਲ ਸ਼ੈਰੀਮਾਨ ਸ਼ੋਅ ਲੂਥਰ ਬੁਰਬੈਂਕ ਹਾਈ ਸਕੂਲ ਸੈਕਰਾਮੈਂਟੋ ਵਿਖੇ 5 ਅਗਸਤ 2017 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੁੱਜਣ ਵਾਲੇ ਹੋਰ ਕਲਾਕਾਰਾਂ ਵਿਚ ਰੁਪਿੰਦਰ ਹਾਂਡਾ ਤੇ ਜੈਸਮੀਨ ਸੈਂਡਲਾਸ ਵੀ ਸ਼ਾਮਿਲ ਹਨ। ਸਟੇਜ ਸੰਚਾਲਨ ਆਸ਼ਾ ਸ਼ਰਮਾ ਕਰਨਗੇ। ਸ਼ੋਅ ਠੀਕ 6 ਵਜੇ ਸ਼ਾਮ ਨੂੰ ਸ਼ੁਰੂ ਹੋਵੇਗਾ ਤੇ ਹਾਲ ਦੇ ਦਰਵਾਜ਼ੇ 5.30 ਵਜੇ ਸ਼ਾਮ ਨੂੰ ਖੋਲ• ਦਿੱਤੇ ਜਾਣਗੇ। ਪ੍ਰਬੰਧਕਾਂ ਹਰਪਿੰਦਰ ਸਹੋਤਾ, ਸੰਜੀਵ ਮਸੀਹ (ਸੋਨੂ), ਮਨਿੰਦਰ ਪਵਾਰ, ਜਤਿੰਦਰ ਮਾਨ, ਜੋਗੀ ਗਿੱਲ ਤੇ ਹਰਿੰਦਰ ਸਹੋਤਾ (ਸ਼ੈਰੀ) ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ•ਾਂ ਦਸਿਆ ਕਿ ਸ਼ੋਅ ਪ੍ਰਤੀ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Be the first to comment

Leave a Reply