ਸੈਕਰਾਮੈਂਟੋ ਦੀਆਂ ਤੀਆਂ ‘ਚ ਗਿੱਧੇ, ਭੰਗੜੇ-ਤੇ ਸਕਿੱਟਾਂ ਦੀਆਂ ਵੱਖ-ਵੱਖ ਟੀਮਾਂ ਨੇ ਜੌਹਾਰ ਦਿਖਾਏ

ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) ਸੈਕਰਾਮੈਂਟੋ ਦੇ ਨਾਲ ਲਗਦੇ ਸ਼ਹਿਰ ਨਟੋਮਸ ਦੀਆਂ ਬੀਬੀਆਂ ਵੱਲੋਂ ਰਲ ਕੇ ਕਰਵਾਈਆਂ ਜਾਂਦੀਆਂ ਤੀਆਂ ਵਿੱਚ ਐਤਕਾਂ ਵੀ ਵੱਖ-2 ਸਭਿਆਚਾਰਕ ਝਾਕੀਆਂ ਦੇ ਨਾਲ ਨਾਲ ਗਿੱਧਾ ਭੰਗੜਾ ਤੇ ਸਕਿੱਟਾ ਵੇਖਣ ਨੂੰ ਮਿਲੀਆਂ ਫੇਰ ਪੁਆਇੰਟ ਮੈਰਟਨ ਹੋਟਲ ਦੇ ਹਾਲ ਵਿਚ ਕਰਵਾਈਆਂ ਇਨ੍ਹਾ ਤੀਆਂ ਦੀ ਤਿਆਰੀ ਕਰੀਬ ਢਾਈ ਮਹੀਨੇ ਤੇ ਚੱਲ ਰਹੀ ਸੀ। ਇਨ੍ਹਾਂ ਤੀਆਂ ਦੌਰਾਨ ਖਾਸ ਆਈਆਂ ‘ਚ ਗਿੱਧਾ ਪੰਜਾਬਣਾ ਦਾ,ਨਵਕਿਰਨ ਦੀ ਮੇਲੇ ਆਈਟਮ, ਪਟਾਕੇ ਪਾਉਣ ਨੂੰ ਮਹਿਜਾਂ ਦਾ ਸਿਰਨਾਵਾਂ, ਨਖਰੋ, ਵਣਜਾਰਾ, ਸਹੁਰਿਆਂ ਦਾ ਪਿੰਡ, ਦੇਸੀ ਜੁੰਬਾ ਸਕਿਟ, ਕੈਪੀਟਲ ਭੰਗੜਾ, ਪੂਨਮ ਮਲਹੋਤਰਾ ਦਾ ਗੀਤ, ਧੀਆਂ ਪੰਜਾਬ ਦੀਆਂ ਤੋਂ ਇਲਾਵਾ ਬੀਬੀਆਂ ਦਾ ਲਾਈਵ ਗਿੱਧਾ ਬਹੁਤ ਵਧੀਆਂ ਰਿਹਾ। ਇਸ ਪ੍ਰੋਗਰਾਮ ਵਿਚ ਸੈਕਰਾਮੈਂਟੋ ਵੈਲੀ ਵਿਚ ਆਪਣੀ ਅਵਾਜ਼ ਨਾਲ ਦਰਸ਼ਕਾਂ ਨੂੰ ਪ੍ਰਭਾਵਤ ਕਰਨ ਵਾਲੀ ਮਨਿੰਦਰ ਕੌਰ ਨੇ ਗੀਤ ਗਾ ਕੇ ਦਰਬਕ ਬੀਬੀਆਂ ਤੇ ਆਪਣਾ ਪ੍ਰਭਾਵ ਛੱਡਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਅਜਲੀਕ ਐਸ਼ਬੀ ਨੇ ਡਿਸਟ੍ਰਿਕ ਇਕ ੀ ਕੌਸਲ ਮੈਂਬਰ ਲਈ ਉਮੀਦਵਾਰ ਹੋ ਆਈ। ਬੋਬੀ ਨੇ ਉਨ੍ਹਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਸਮਾਗਮ ਨੂੰ ਤੱਖਰ ਮੈਡੀਕਲ ਸਪਾ ਵੱਲੋਂ ਬੋਬੀ ਵੱਲੋ ਸਪੋਸਰ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਬੱਗਾ ਜਿਊਲਰ ਤੇ ਸੈਰਫ ਜਿਊਲਰ ਵੱਲੋਂ ਰੈਫਲ ਵੀ ਕੱਢੇ ਗਏ। ਇਸ ਮੌਕੇ ਕੱਪੜੇ ਗਹਿਣੇ, ਅਤੇ ਮਹਿੰਦੀ ਦੇ ਸਟਾਲ ਵੀ ਲਗਾਏ ਗਏ। ਸਟੇਜ਼ ਦੀ ਕਾਰਵਾਈ ਬੀਬੀਆਂ ਨੇ ਰਲ ਕੇ ਚਲਾਈ। ਤੀਆਂ ਤੀਆਂ ਬੀਬੀਆਂ ਵਿਚ ਚਰਨਜੀਤ ਕੌਰ ਗਿੱਲ, ਸਰਬਜੀਤ ਕੌਰ, ਮਨਜੀਤ ਸਿਬੀਆਂ ਨਿਦੇਰ ਸ਼ੋਕਰ , ਦੀਪ ਬੰਗਾ, ਬਲਜੀਤ ਕੌਰ,ਰਣਜੀਤ ਕੌਰ, ਪੂਨਮ ਮਲਹੋਤਰਾ, ਮਨੀਸ਼ ਸ਼ਰਮਾ, ਮਨਜੀਤ ਕੌਰ ਗਰੇਵਾਲ, ਆਦਿ ਨੇ ਤੀਆਂ ਵਿਚ ਭਾਰੀ ਗਿਣਤੀ ਚ ਸ਼ਾਮਿਲ ਹੋਣ ਤੇ ਦਰਬਕ ਬੀਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੱਖਰ ਮੈਡੀਕਲ ਸਪਾ ਵੱਲੋਂ ਵਿਸ਼ੇਸ਼ ਤੌਰ ਤੇ ਸਟਾਲ ਲਗਾਇਆ ਗਿਆ ਸੀ। ਜਿਸ ਦਾ ਬੀਬੀਆਂ ਨੇ ਪੂਰਾ ਲਾਹਾ ਲਿਆ। ਤੀਆਂ ਵਿੱਚ ਸ਼ਾਮਿਲ ਕਲਾਕਾਰਾ ਨੌਜੁਆਨ, ਬੱਚਿਆਂ  ਤੇ ਕੂੜੀਆਂ ਨੂੰ ਇਨ੍ਹਾਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Be the first to comment

Leave a Reply