ਸੈਫਲਾਬਾਦੀ ਜਿੰਦਰ ਸਿੰਘ ਵਿਰਕ, ਕੁਲਬੀਰ ਸਿੰਘ ਸ਼ੀਰਾ ਹੇਰ ਅਤੇ ਸਿੱਧੂ ਭਰਾਵਾਂ ਵੱਲੋਂ, ਬਿਨਾਂ ਕਿਸੇ ਵਾਦ ਵਿਵਾਦ ਦੇ ਸੰਪਨ ਹੋਏ 11ਵੇਂ ਕਬੱਡੀ ਕੱਪ ਦੀਆਂ, ਕਲੱਬ ਦੇ ਪ੍ਰਬੰਧਕਾਂ ਨੂੰ ਮੁਬਾਰਕਾਂ।

ਪੈਰਿਸ  – (ਭੱਟੀ ਫਰਾਂਸ) ਪੈਰਿਸ ਤੋਂ ਟੈਲੀਫੋਨ ਰਾਹੀਂ, ਜਿੰਦਰ ਸਿੰਘ ਸੈਫਲਾਬਾਦ, ਕੁਲਬੀਰ ਸਿੰਘ ਸ਼ੀਰਾ ਹੇਰ, ਲਖਵੀਰ ਸਿੰਘ ਸਿੱਧੂ ਮਲਸੀਆਂ, ਜਸਪਾਲ ਸਿੰਘ ਸਿੱਧੂ ਮਲਸੀਆਂ, ਬਲਕਾਰ ਸਿੰਘ ਸਿੱਧੂ, ਸ਼ਿੰਦਰਪਾਲ ਸਿੰਘ ਸਿੱਧੂ ਭਰਾਵਾਂ ਨੇ ਮੀਡੀਆ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਵਾਲਿਆਂ ਦੀ ਪ੍ਰਬੰਧਕ ਕਮੇਟੀ ਨੇ, ਨਸ਼ੇ ਛੱਡੋ ਅਤੇ ਕੋਹੜ ਵੱਢੋ ਦਾ ਨਾਹਰਾ ਦੇਣ ਵਾਲੀ ਫੈਡਰੇਸ਼ਨ ਦੀ ਅਗਵਾਈ ਹੇਠ, ਡੋਪ ਵਿੱਚ ਆਏ ਖਿਡਾਰੀਆਂ ਤੋਂ ਬਗੈਰ, ਫਰਾਂਸ ਦਾ ਟੂਰਨਾਮੈਂਟ ਕਰਵਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਸਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੈ, ਇਸ ਗੱਲ ਦਾ ਖੁਲਾਸਾ ਕਰਦੇ ਹੋਏ ਸਿੱਧੂ ਭਰਾਵਾਂ ਨੇ ਹੋਰ ਕਿਹਾ ਕਿ ਸਪੋਰਟਸ ਦਾ ਮਤਲਬ ਹੀ ਇਹ ਨਿਕਲਦਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨਾ, ਤਾਂ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਨਰੋਏ ਸਮਾਜ ਦਾ ਹਿੱਸਾ ਬਣ ਸਕੀਏ। ਟੂਰਨਾਮੈਂਟ ਜਿਹੜਾ ਕਿ ਬਿਨਾਂ ਕਿਸੇ ਵਾਦ ਵਿਵਾਦ ਦੇ ਸਫਲਤਾ ਸਾਹਿਤ ਸੰਪੰਨ ਹੋਇਆ ਹੈ, ਅਸੀਂ ਇਸ ਦੀ ਸ਼ਲਾਘਾ ਕਰਦੇ ਹੋਏ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੀ ਤਰਾਂ ਹੋਰ ਕਲੱਬ ਵੀ, ਨਸ਼ਿਆਂ ਵਿਰੁੱਧ ਵਿੱਡੀ ਹੋਈ ਮੁਹਿੰਮ ਨੂੰ ਬਰਕਰਾਰ ਰੱਖਣਗੇ। ਫੈਡਰੇਸ਼ਨ ਦੇ ਕਾਇਦੇ ਅਤੇ ਕਾਨੂੰਨਾਂ ਵਿੱਚ, ਖਿਡਾਰੀਆਂ ਪ੍ਰਤੀ ਦਿੱਤੀ ਗਈ ਢਿੱਲ ਅਨੁਸਾਰ ਕਰਵਾਏ ਗਏ ਟੂਰਨਾਮੈਂਟ ਮੁਤਾਬਿਕ, ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਅਹੁਦੇਦਾਰਾਂ, ਕਰਮਵਾਰ ਰਮਨਦੀਪ ਸਿੰਘ ਭਦਾਸ, ਕੁੰਦੀ ਕਰਨੈਲਗੰਜ ਅਤੇ ਕੇਵਲ ਸਿੰਘ ਜੱਬੋ ਨੇ ਵੀ ਸਿੱਧੂ ਭਰਾਵਾਂ ਵਾਂਗ ਟੂਰਨਾਮੈਂਟ ਦੀ ਸਫਲਤਾ ਉਪਰ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਵੱਲੋਂ ਜਿਹੜਾ ਕਬੱਡੀ ਟੂਰਨਾਮੈਂਟ, ਚੇਅਰਮੈਨ ਸਰਦਾਰ ਜਸਵੰਤ ਸਿੰਘ ਭਦਾਸ ਦੀ ਅਗਵਾਈ ਹੇਠ, 24 ਸਤੰਬਰ ਨੂੰ ਐਤਵਾਰ ਵਾਲੇ ਦਿਨ ਸਾਰਸਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ ਸੀ, ਉਹ ਅਮਿੱਟ ਪੈੜਾਂ ਛੱਡਦਾ ਹੋਇਆ ਸਫਲਤਾ ਸਾਹਿਤ ਸਮਾਪਤ ਹੋਇਆ ਹੈ, ਇਸ ਸਭ ਵਾਸਤੇ ਫਰਾਂਸ ਦੇ ਦਰਸ਼ਕ ਵਧਾਈ ਦੇ ਪਾਤਰ ਹਨ, ਜਿਨਾਂ ਦੇ ਸਹਿਯੋਗ ਸਦਕਾ ਸਾਨੂੰ ਕਾਮਯਾਬੀ ਮਿਲੀ ਹੈ। ਦਰਸ਼ਕਾਂ ਦਾ ਹਜਾਰਾਂ ਦੀ ਗਿਣਤੀ ਵਿੱਚ, ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗੁਆਹੀ ਸੀ ਕਿ ਸੰਤਾਂ ਦੇ ਪੈਰੋਕਾਰਾਂ ਅਤੇ ਖੇਡ ਪ੍ਰੇਮੀਆਂ ਦੇ ਦਿਲਾਂ ਵਿੱਚ ਕੋਈ ਧੜੇਬੰਦੀ ਨਹੀਂ ਹੈ, ਦੂਸਰਾ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਵੱਲੋਂ, ਸਾਂਝੀਵਾਲਤਾ ਦਾ ਸੁਨੇਹਾ ਦੇਣ ਦੀ ਮਨਸ਼ਾ ਖਾਤਿਰ, ਪਹਿਲੀ ਵਾਰੀ ਸਪੈਸ਼ਲ ਅਤੇ ਪਰਸਨਲ ਤੌਰ ਤੇ ਫਰਾਂਸ ਦੇ ਸਾਰੇ ਹੀ ਕਲੱਬਾਂ ਦੇ ਅਹੁਦੇਦਾਰਾਂ ਨੂੰ ਟੈਲੀਫੋਨ ਰਾਹੀਂ ਸੱਦਾ ਪੱਤਰ ਵੀ ਭੇਜਿਆ ਗਿਆ ਸੀ, ਜਿਸਦੀ ਬਦੌਲਤ, ਫਰਾਂਸ ਦੇ ਸਾਰੇ ਹੀ ਕਲੱਬਾਂ ਦੇ ਅਹੁਦੇਦਾਰ ਅਤੇ ਸਪੋਰਟਰ ਬਹੁਤ ਵੱਡੀ ਗਿਣਤੀ ਵਿੱਚ ਉਚੇਚੇ ਤੌਰ ਤੇ ਪਹੁੰਚੇ, ਜਿਸ ਸਦਕਾ ਟੂਰਨਾਮੈਂਟ ਦੀ ਰੌਣਕ ਵਿੱਚ ਬੇਇੰਤਹਾ ਵਾਧਾ ਹੋਇਆ।
ਭੱਟੀ ਨੇ ਵੀ ਕੁਲਬੀਰ ਸਿੰਘ ਸ਼ੀਰਾ ਹੇਰ, ਜਿੰਦਰ ਸਿੰਘ ਸੈਫਲਾਬਾਦ ਅਤੇ ਸਿੱਧੂ ਭਰਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਸੱਦੇ ਤੇ ਪਹੁੰਚਣ ਵਾਲੇ ਸਾਰਿਆਂ ਹੀ ਕਲੱਬਾਂ ਦੇ ਅਹੁਦੇਦਾਰਾਂ ਅਤੇ ਸਪੋਰਟਰਾਂ ਦੇ ਅਸੀਂ ਸਦਾ ਰਿਣੀ ਰਹਾਂਗੇ।

Be the first to comment

Leave a Reply