ਸੈਲਫੀ ਲੈਂਦਿਆਂ ਨਹਿਰ ਵਿਚ ਡੁੱਬਣ ਦਾ ਬਹਾਨਾ ਬਣਾ ਕੇ ਘਰੋਂ ਫਰਾਰ ਹੋਈਆਂ ਕੁੜੀਆਂ ਨੂੰ ਪੁਲਸ ਨੇ ਕੀਤੀਆਂ ਬਰਾਮਦ

ਅੰਮ੍ਰਤਿਸਰ\ਗੁਰਦਾਸਪੁਰ  : ਬੀਤੀ 14 ਜੁਲਾਈ ਨੂੰ ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਸੜਕ ‘ਤੇ ਸਠਿਆਲੀ ਨਹਿਰ ‘ਤੇ ਸੈਲਫੀ ਲੈਂਦਿਆਂ ਨਹਿਰ ਵਿਚ ਡੁੱਬਣ ਦਾ ਬਹਾਨਾ ਬਣਾ ਕੇ ਘਰੋਂ ਫਰਾਰ ਹੋਈਆਂ ਕੁੜੀਆਂ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਪਣਾ ਚੰਗਾ ਭਵਿੱਖ ਬਣਾਉਣ ਦੇ ਚੱਲਦੇ ਉਕਤ ਲੜਕੀਆਂ ਪਹਿਲਾਂ ਚੰਡੀਗੜ੍ਹ ਅਤੇ ਬਾਅਦ ਵਿਚ ਮੁੰਬਈ ਚਲੀਆਂ ਗਈਆਂ ਸਨ, ਜਿਥੇ ਪੈਸੇ ਖਤਮ ਹੋਣ ਉਪਰੰਤ ਇਹ ਦੋਵੇਂ ਆਪਣਾ ਮੋਬਾਇਲ ਵੇਚ ਕੇ ਮੁੜ ਅੰਮ੍ਰਿਤਸਰ ਆ ਗਈਆਂ, ਜਿੱਥੇ ਅੰਮ੍ਰਿਤਸਰ ਪੁਲਸ ਨੇ ਦੋਵਾਂ ਹਿਰਾਸਤ ਵਿਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੋਵਾਂ ਨੂੰ ਪਰਿਵਾਰਕ ਮੈਂਬਰਾਂ ਸੁਪਰਦ ਕਰਨ ਜਾ ਰਹੀ ਹੈ।

Be the first to comment

Leave a Reply