ਸੈਲਫੀ ਲੈ ਰਹੇ ਭਾਰਤੀ ਵਿਦਿਆਰਥੀ ਦੀ ਮੌਤ

ਪਰਥ— ਪੱਛਮੀ ਆਸਟਰੇਲੀਆ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ‘ਤੇ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਇਸ ਮੌਤ ਦਾ ਕਾਰਨ ਸੈਲਫੀ ਬਣੀ ਹੈ। ਇਹ ਹਾਦਸਾ ਵੀਰਵਾਰ ਦੁਪਹਿਰ ਨੂੰ 2.30 ਅਤੇ 3 ਵਜੇ ਦਰਮਿਆਨ ਵਾਪਰਿਆ। ਜਾਣਕਾਰੀ ਮੁਤਾਬਕ ਭਾਰਤੀ ਵਿਦਿਆਰਥੀ ਆਪਣੇ ਦੋਸਤਾਂ ਨਾਲ ਸੈਰ ਸਪਾਟੇ ਵਾਲੇ ਸਥਾਨ ‘ਦਿ ਗੈਪ’ ਐਲਬਨੀ ਵਿਖੇ ਗਿਆ ਸੀ। ਇੱਥੇ ਉਹ ਚੱਟਾਨਾਂ ‘ਤੇ ਖੜ੍ਹਾ ਹੋ ਕੇ ਸੈਲਫੀ ਲੈ ਰਿਹਾ ਸੀ। ਇਸੇ ਦੌਰਾਨ ਉਹ ਚੱਟਾਨ ਤੋਂ ਫਿਸਲ ਗਿਆ ਅਤੇ ਸਮੁੰਦਰ ‘ਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦੇ ਕਾਲਜ ਦੇ ਦੋਸਤ ਵੀ ਉਸ ਦੇ ਨਾਲ ਹੀ ਸਨ, ਜਿਨ੍ਹਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।