ਸੋਨਮ ਜਾਂ ਉਸ ਦੇ ਪਰਿਵਾਰ ਨੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ

ਮੁੰਬਈ — ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਕੋਲ ਵਿਆਹ ਲਈ ਹਾਲੇ ਸਮਾਂ ਨਹੀਂ ਹੈ। ਸੋਨਮ ਕਪੂਰ ਅਤੇ ਉਸ ਦੇ ਬੁਆਏਫ੍ਰੈਂਡ ਅਨੰਦ ਆਹੂਜਾ ਦੇ ਵਿਆਹ ਦੀਆਂ ਅਫਵਾਹਾਂ ਇੰਟਰਨੈੱਟ ‘ਤੇ ਛਾਈਆਂ ਹੋਈਆਂ ਸਨ। ਚਰਚਾ ਸੀ ਕਿ ਦੋਵੇਂ ਅਪ੍ਰੈਲ ਵਿਚ ਵਿਆਹ ਕਰਵਾ ਸਕਦੇ ਹਨ। ਦੋਵਾਂ ਦੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਹਨ। ਸੋਨਮ ਜਾਂ ਉਸ ਦੇ ਪਰਿਵਾਰ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸੋਨਮ ਨੇ ਕਿਹਾ ਕਿ ਮੈਂ ਆਪਣੇ 10 ਸਾਲ ਦੇ ਕੈਰੀਅਰ ਵਿਚ ਕਦੀ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੋਈ ਗੱਲ ਨਹੀਂ ਕੀਤੀ ਹੈ।

Be the first to comment

Leave a Reply

Your email address will not be published.


*