ਸੋਨੀਆ ਵੱਲੋਂ ਰਾਜਮਾਤਾ ਦੀ ਅਟੱਲ ਦੇਸ਼ ਭਗਤੀ ਦੀ ਸ਼ਲਾਘਾ

ਨਵੀਂ ਦਿੱਲੀ  : ਕਾਂਗਰਸ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਮਾਤਾ ਮਹਿੰਦਰ ਕੌਰ ਦੇ ਵਿਛੋੜੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਵੱਲੋਂ ਪਾਰਟੀ ਅਤੇ ਦੇਸ਼ ਲਈ ਦਿੱਤੇ ਵਡਮੁੱਲੇ ਯੋਗਦਾਨ ਦੇ ਨਾਲ-ਨਾਲ ਉਨ੍ਹਾਂ ਦੀ ਦੇਸ਼ ਭਗਤੀ ਪ੍ਰਤੀ ਦ੍ਰਿੜ੍ਹਤਾ ਨੂੰ ਵੀ ਯਾਦ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਸ਼ੋਕ ਪੱਤਰ ਵਿੱਚ ਸ੍ਰੀਮਤੀ ਸੋਨੀਆ ਗਾਂਧੀ ਨੇ ਰਾਜਮਾਤਾ ਨੂੰ ਇਕ ਅਜਿਹੀ ਔਰਤ ਦੱਸਿਆ ਜਿਸ ਨੇ ਆਪਣਾ ਜੀਵਨ ਸ਼ਾਨਦਾਰ, ਸਮਰਪਣ ਅਤੇ ਗੌਰਵਮਈ ਢੰਗ ਨਾਲ ਜੀਵਿਆ ਅਤੇ ਕਾਂਗਰਸ ਪਾਰਟੀ ਅਤੇ ਦੇਸ਼ ਪ੍ਰਤੀ ਸੇਵਾਵਾਂ ਨੂੰ ਦ੍ਰਿੜ੍ਹਤਾ ਨਾਲ ਨਿਭਾਇਆ।
ਸ੍ਰੀਮਤੀ ਸੋਨੀਆ ਗਾਂਧੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ, ”ਉਨ੍ਹਾਂ ਨੇ ਰਾਜ ਸਭਾ ਅਤੇ ਲੋਕ ਸਭਾ ਦੇ ਸਾਲਾਂਬੱਧੀ ਮੈਂਬਰ ਰਹਿੰਦੇ ਹੋਏ ਦੇਸ਼ ਭਗਤੀ ਪ੍ਰਤੀ ਅਟੱਲ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਅਤੇ ਚੰਗੇ ਨਾਗਰਿਕ ਵਾਲੀਆਂ ਕਦਰਾਂ-ਕੀਮਤਾਂ ਰਾਹੀਂ ਸਿੱਖਿਆ ਦੇ ਪਾਸਾਰ ਲਈ ਆਪਣੀ ਵਚਨਬੱਧਤਾ ਬਣਾਈ ਰੱਖੀ।” ਉਨ੍ਹਾਂ ਕਿਹਾ ਕਿ ਰਾਜਮਾਤਾ ਦਾ ਸਿਆਸੀ ਗਲਿਆਰਿਆਂ ਵਿੱਚ ਬਹੁਤ ਮਾਣ-ਸਤਿਕਾਰ ਸੀ।
ਸ੍ਰੀਮਤੀ ਸੋਨੀਆ ਗਾਂਧੀ ਨੇ ਅੱਗੇ ਲਿਖਿਆ ਕਿ ਰਾਜਮਾਤਾ ਨੇ ਲੰਮਾ ਅਤੇ ਅਸਰਦਾਇਕ ਜੀਵਨ ਜੀਵਿਆ ਅਤੇ ”ਜਨਤਕ ਜੀਵਨ ਵਿਚ ਤੁਹਾਡਾ ਆਪਣਾ ਯੋਗਦਾਨ ਲਾਜ਼ਮੀ ਤੌਰ ‘ਤੇ ਉਨ੍ਹਾਂ ਵਾਸਤੇ ਬਹੁਤ ਹੀ ਮਾਣ ਅਤੇ ਖੁਸ਼ੀ ਵਾਲਾ ਸਰੋਤ ਹੋਵੇਗਾ।” ਅਖੀਰ ਵਿੱਚ ਉਨ੍ਹਾਂ ਨੇ ਰਾਜਮਾਤਾ ਦੀ ਰੂਹ ਦੀ ਸ਼ਾਂਤੀ ਲਈ ਕਾਮਨਾ ਕੀਤੀ।

Be the first to comment

Leave a Reply