ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ 2 ਘੰਟੇ ਤੋਂ ਵੱਧ ਸਮਾਂ ਬਿਤਾਉਣ ਵਾਲੇ ਨੌਜਵਾਨਾਂ ਨਾਲ ਸਾਈਬਰ ਦਬੰਗ ਦਾ ਖਤਰਾ

ਲੰਡਨ— ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ 2 ਘੰਟੇ ਤੋਂ ਵੱਧ ਸਮਾਂ ਬਿਤਾਉਣ ਵਾਲੇ ਨੌਜਵਾਨਾਂ ਨਾਲ ਸਾਈਬਰ ਦਬੰਗ ਦਾ ਖਤਰਾ ਜ਼ਿਆਦਾ ਵੱਧ ਰਹਿੰਦਾ ਹੈ। ਇਕ ਅਧਿਐਨ ਤੋਂ ਇਹ ਜਾਣਕਾਰੀ ਮਿਲੀ ਹੈ। ‘ਬੀ. ਐੱਮ. ਸੀ.’ ਪਬਲਿਕ ਹੈਲਥ ਵਿਚ ਪ੍ਰਕਾਸ਼ਿਤ ਇਸ ਅਧਿਐਨ ‘ਚ ਕਈ ਯੂਰਪੀ ਦੇਸ਼ਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਗ੍ਰੀਸ ਦੀ ਨੈਸ਼ਨਲ ਐਂਡ ਕਾਪੋਡਿਸਟ੍ਰੀਅਨ ਯੂਨੀਵਰਸਿਟੀ ਆਫ ਏਥੇਂਸ ਦੇ ਖੋਜਕਾਰਾਂ ਨੇ ਦੇਖਿਆ ਕਿ ਰੋਮਾਨੀਆ, ਜਰਮਨੀ ਅਤੇ ਪੋਲੈਂਡ ਦੇ ਬੱਚਿਆਂ ਨਾਲ ਸਾਈਬਰ ਦਬੰਗ ਦਾ ਖਤਰਾ ਜ਼ਿਆਦਾ ਹੁੰਦਾ ਹੈ। ਏਥੇਂਸ ਯੂਨੀਵਰਸਿਟੀ ਦੀ ਪ੍ਰੋਫੈਸਰ ਆਰਟੇਮੀਸ ਤਸੀਤਸੀਕਾ ਨੇ ਦੱਸਿਆ ਕਿ ਇਹ ਇਕ ਅਹਿਮ ਨਤੀਜਾ ਹੈ ਜੋ ਸੋਸ਼ਲ ਨੈੱਟਵਰਕਿੰਗ ਸਾਈਟ ਦੀਆਂ ਪਿਛਲੀਆਂ ਖੋਜਾਂ ਨੂੰ ਚੁਣੌਤੀ ਦਿੰਦਾ ਹੈ, ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਸਿਰਫ ਸੋਸ਼ਲ ਅਕਾਊਂਟ ‘ਤੇ ਤੁਹਾਡੀ ਪ੍ਰੋਫਾਈਲ ਹੋਣ ਨਾਲ ਹੀ ਤੁਹਾਡੇ ਨਾਲ ਸਾਈਬਰ ਦਬੰਗ ਦਾ ਖਤਰਾ ਹੁੰਦਾ ਹੈ।