ਸ੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਨਿਯੁਕਤੀਆਂ ਜ਼ਾਇਜ-ਸੌਮਣੀ ਅਕਾਲੀ ਅੰਮ੍ਰਿਤਸਰ (ਅਮਰੀਕਾ)ਕਨਵੀਨਰ -ਬੂਟਾ ਸਿੰਘ ਖੜੌਦ

ਨਿਊਯਾਰਕ –  (ਰਾਜ ਗੋਗਨਾ) ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਸਬ-ਦਫ਼ਤਰ ਤੋਂ ਜਾਰੀ ਹੋਈਆ ਨਿਯੁਕਤੀਆਂ ਬਿਲਕੁਲ ਸਹੀ ਹਨ । ਇਹ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਚੰਗਾ ਉਪਰਾਲਾ ਹੈ । ਇਸ ਦਫ਼ਤਰ ਦੇ ਇੰਨਚਾਰਜ ਸ. ਨਵਦੀਪ ਸਿੰਘ ਅਤੇ ਪਾਰਟੀ ਦੇ ਜਰਨਲ ਸਕੱਤਰ ਸ. ਅਮਰੀਕ ਸਿੰਘ ਬੱਲੋਵਾਲ ਨੂੰ ਪਾਰਟੀ ਪ੍ਰਧਾਨ ਨੇ ਹੁਕਮ ਦਿੱਤਾ ਹੈ ਕਿ ਉਹ ਮਾਝਾ-ਦੁਆਬਾ ਦੇ ਵਿਚ ਹੋਰ ਨਿਯੁਕਤੀਆਂ ਕਰਕੇ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤੀ ਲਈ ਆਪਣਾ ਕੰਮ ਜਾਰੀ ਰੱਖਣ । ਜਿਸ ਨਾਲ ਸਿੱਖ ਕੌਮ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਬਲ ਮਿਲੇਗਾ ਅਤੇ ਕੌਮ ਨੂੰ ਸਿਆਸੀ ਤੌਰ ਤੇ ਲਾਮਬੰਦ ਕਰਕੇ ਕੌਮ ਦੇ ਚੰਗੇਰੇ ਭਵਿੱਖ ਲਈ ਰਾਹ ਪੱਧਰਾ ਹੋਵੇਗਾ । ਪਾਰਟੀ ਮੁੱਖੀ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਲੰਮੇ ਸਮੇ ਤੋਂ ਅਣਥੱਕ ਮਿਹਨਤੀ ਅਤੇ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਸ. ਹਰਬੀਰ ਸਿੰਘ ਸੰਧੂ ਨੂੰ ਮਾਝਾ ਅਤੇ ਦੁਆਬਾ ਇਲਾਕੇ ਦੀ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਸੌਪੀ ਗਈ ਹੈ । ਜੋ ਸਿੱਧਾ ਰਾਬਤਾ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ ਨਾਲ ਰੱਖਣਗੇ ।

Be the first to comment

Leave a Reply