ਸ੍ਰ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਲਦਣਾ ਕਿਸੇ ਤਰਾਂ ਵੀ ਤਰਕ ਸੰਗਤ ਨਹੀਂ ਹੈ

ਸ਼ੁਲਤਾਨਪੁਰ ਲੋਧੀ-ਮਨਜੀਤ ਸਿੰਘ ਮਤੇਵਾਲ ਕੌਮੀ ਪ੍ਰਧਾਨ ਫੂਲੇ ਭਾਰਤੀ ਲੋਕ ਪਾਰਟੀ ਨੇ ਅੱਜ ਇਕ ਸੰਖੇਪ ਪ੍ਰੇਸ ਮਿਲਣੀ ਦੌਰਾਨ ਕਿਹਾ ਕਿ ਸਰਕਾਰ ਜੋ ਕੋਈ ਵੀ ਸੰਸਥਾ ਅਗਰ ਕੌਈ ਨਵਾਂ ਕਾਲਜ ਖੋਹਲ ਕੇ ਉਸ ਦਾ ਨਾਮ ਵੰਦੇ ਮਾਤਰਮ ਕਾਲਜ ਰਖਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਇਸ ਤੇ ਕੋਈ ਇਤਰਾਜ ਨਹੀਂ ਹੈ ਅਗਰ ਪਹਿਲਾਂ ਤੋਂ ਚੱਲ ਰਹੇ ਸ੍ਰ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਲਦਣਾ ਕਿਸੇ ਤਰਾਂ ਵੀ ਤਰਕ ਸੰਗਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਸ ਮਹਾਨ ਦਾਨੀ ਅਤੇ ਦਾਨਸ਼ਮੰਦ ਜਿਸ ਨੇ ਬਹੁੱਤ ਹੀ ਪਾਏ ਦੀਆਂ ਸੰਸਥਾਵਾਂ ਬਨਾਈਆਂ ਸਨ ਉਸ ਨੂੰ ਕਿਸੇ ਤਰਾਂ ਦੀ ਸਰਧਾਨਜਲੀ ਦੇਣ ਦੀ ਬਜਾਏ ਉਸ ਦਾ ਨਾਮ ਹੀ ਖਤਮ ਕਰ ਦਿਤਾ ਜਾਵੇ ਇਹ ਕਿਥੋਂ ਦੀ ਨੇਕਨੀਤੀ ਹੈ। ਉਹਨਾਂ ਨੇ ਅਮਿਤਾਬ ਸਿਨਹਾਂ ਪ੍ਰਧਾਨ ਗਵਰਨਿੰਗ ਕੌਂਸਲ ਸ੍ਰ ਦਿਆਲ ਸਿੰਘ ਮਜੀਠੀਆ ਕਾਲਜ ਦੇ ਉਸ ਬਿਆਨ ਨੂੰ ਵੀ ਨੇਤਕਤਾ ਤੋਂ ਪਰੇ ਦਸਿਆ ਜਿਸ ਵਿਚ ਉਹਨਾ ਨੇ ਕਿਹਾ ਕਿ ਵੰਦੇਮਾਤਰਮ ਨਾਮ ਤੋਂ ਕਿਸੇ ਨੂੰ ਕੀ ਤਕਲੀਫ ਜਾਂ ਇਤਰਾਜ ਹੈ ਉਹਨਾਂ ਨੇ ਕਿਹਾ ਕਿ ਅਮਿਤਾਬ ਸਿਨਹਾਂ ਜੀ ਇਹ ਹੀ ਦਸ ਦੇਣ ਕਿ ਸ੍ਰ ਦਿਆਲ ਸਿੰਘ ਮਜੀਠੀਆ ਨਾਮ ਤੇ ਉਹਨਾਂ ਨੂੰ ਕੀ ਇਤਰਾਜ ਹੈ ਜੋ ਕਿ ਪਿਛਲੇ ਲੱਗਭਗ ੮੦ ਵਰਿਆਂ ਤੋਂ ਚਲਦਾ ਆ ਰਿਹ ਹੈ ਉਹਨਾ ਨੇ ਕਿਹਾ ਕਿ ਦੇਸ਼ ਕਿਸੇ ਵੀ ਨਵੀਂ ਚਨੌਤੀ ਵਿਚ ਨਾ ਲਿਆ ਕੇ ਸ੍ਰ ਦਿਆਲ ਸਿੰਘ ਕਾਲਜ ਦਾ ਨਾਮ ਜਿਵੇਂ ਹੁਣ ਤੱਕ ਚਲਦਾ ਆ ਰਿਹਾ ਹੈ ਉਹ ਰਖਿਆ ਰਹਿਣ ਦਿਤਾ ਜਾਵੇ ਮਤੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ।

Be the first to comment

Leave a Reply