ਸੰਗਤਾਂ ਨੂੰ ਵੱਧ ਚੜ੍ਹ ਕੇ ਸਮਾਗਮ ਵਿਚ ਪੁੱਜਣ ਦੀ ਅਪੀਲ। ਸ. ਕਰਮਜੀਤ ਸਿੰਘ ਢਿਲੋਂ ਸਬੋਧੀਆ।

ਬਰੇਸ਼ੀਆ – ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਗੁਰੂ ਸਾਹਿਬਾਨਾਂ ਦੀ ਬਾਣੀ ਮਨੁੱਖਤਾ ਦੀ ਭਲਾਈ ਲਈ ਦੀ ਗੱਲ ਕਰਦੀ ਹੈ ਉਸ ਦੇ ਨਾਲ ਹੀ ਬਾਣੀ ਦੇ ਬੋਹਿਥ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਭਗਤਾਂ ਦੀ ਬਾਣੀ ਨੂੰ ਵੀ ਪ੍ਰਮੁਖਤਾ ਦਿੱਤੀ ਜਿਨ੍ਹਾਂ ਦੀ ਬਾਣੀ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਦੀ ਸੀ, ਸੋ ਜਿਥੇ ਅਸੀਂ ਗੁਰੂ ਸਾਹਿਬਾਨਾਂ ਨੂੰ ਮੱਥਾ ਟੇਕਦੇ ਹਾਂ ਉਸ ਦੇ ਨਾਲ ਹੀ ਭਗਤ ਸਾਹਿਬਾਨਾਂ ਨੂੰ ਵੀ ਸੀਸ ਨਿਵਾਉਂਦੇ ਹਾਂ, ਇਨ੍ਹਾ ਸ਼੍ਰੋਮਣੀ ਭਗਤਾਂ ਵਿਚ ਭਗਤ ਧੰਨਾ ਜੱਟ ਜੀ ਦਾ ਨਾਮ ਵੀ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਭਗਤੀ ਸਿਦਕ ਸਦਕਾ ਪ੍ਰਮਾਤਮਾ ਨੂੰ ਹਾਜਿਰ ਨਾਜਿਰ ਸਮਝਿਆ ਤੇ ਸਾਖਸ਼ਾਤ ਦਰਸ਼ਨ ਦੀਦਾਰੇ ਕੀਤੇ। ਭਗਤ ਧੰਨਾ ਜੀ ਆਪਣੀ ਗੁਰਬਾਣੀ ਵਿਚ ਫੁਰਮਾਉਂਦੇ ਹਨ, ਗੋਪਾਲ ਤੇਰਾ ਆਰਤਾ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥ ਭਾਵ ਕਿ ਜੋ ਵੀ ਪ੍ਰਮਾਤਮਾ ਨੂੰ ਸੱਚੇ ਦਿਲ ਤੋਂ ਅਰਧਨਾ ਕਰਦੇ ਹਨ, ਪ੍ਰਮਾਤਮਾ ਉਨ੍ਹਾਂ ਦੀਆਂ ਭਾਵਨਾਵਾਂ ਸਮਝਦੇ ਹੋਏ ਉਨ੍ਹਾਂ ਨੂੰ ਸਭ ਕੁਝ ਦੇ ਦਿੰਦੇ ਹਨ। ਪ੍ਰਮਾਤਮਾ ਦਿਲਾਂ ਦੀ ਆਵਾਜ਼ ਸੁਣਦਾ ਹੈ, ਇਨਸਾਨ ਦੇ ਬਾਹਰੇ ਦਿਖਾਵੇ ਤੇ ਪ੍ਰਮਾਤਮਾ ਨਹੀਂ ਰੀਝਦਾ ਸਗੋਂ ਉਸ ਦੀ ਭਾਵਨਾਵਾਂ ਵੇਖਦਾ ਹੈ। ਭਗਤ ਧੰਨਾ ਜੱਟ ਜੀ ਦੀ ਯਾਦ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਸਬੋਧੀਆ (ਰੋਮ) ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ. ਕਰਮਜੀਤ ਸਿੰਘ ਢਿਲੋਂ ਸਬੌਧੀਆ ਨੇ ਕਿਹਾ ਕਿ 12 ਮਈ ਸ਼ਨੀਵਾਰ ਸ਼ਾਮ ਅਤੇ 13 ਮਈ ਦਿਨ ਐਤਵਾਰ ਨੂੰ ਗੁਰੂ ਘਰ ਵਿਖੇ ਵੱਧ ਚੜ੍ਹ ਕੇ ਹਾਜਰੀਆਂ ਭਰ ਕੇ ਸਮੇਂ ਦਾ ਲਾਹਾ ਪ੍ਰਾਪਤ ਕਰੋ ਜੀ, ਗੁਰਬਾਣੀ ਸੁਣ ਕੇ ਜੀਵਨ ਸਫਲਾ ਕਰੋ ਜੀ, ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।