ਸੰਤ ਬਲਬੀਰ ਸਿੰਘ ਸੀਚੇਵਾਲ ਦਾ ਲਵੀਨੀੳ ਵਿਚ ਦੀਵਾਨ ਅੱਜ

ਮਿਲਾਨ ਇਟਲੀ – ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਇੰਨੀ ਦਿਨੀ ਇਟਲੀ ਫੇਰੀ ਤੇ ਹਨ ਜਿੱਥੇ ਉਨਾਂ ਵਲੋ ਇਟਲੀ ਦੇ ਵੱਖ ਵੱਖ ਹਿੱਸਿਆ ਚੋ ਲੋਕ ਮਿਲਣੀਆ ਦੌਰਾਨ ਲੋਕਾਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਗਰੁਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਕਥਾ ਕੀਰਤਨ ਰਾਹੀ ਵਿਚਾਰਾਂ ਦੀ ਸਾਂਝ ਪਾਉਦਿਆ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਵੰਡ ਛੱਕਣਾ ਅਤੇ ਕਿਰਤ ਕਰਨ ਦਾ ਹੌਕਾਂ ਵੀ ਦੇ ਰਹੇ ਹਨ ਅੱਜ 10 ਮਈ ਸ਼ਾਮ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਸੁਜਾਏ ਜਾ ਰਹੇ ਦੀਵਾਨਾਂ ਨੂੰ ਲੈਕੇ ਸਥਾਨਿਕ ਸੰਗਤਾਂ ਵਿਚ ਉਤਿਸ਼ਾਹ ਵੇਖਿਆ ਜਾ ਰਿਹਾ ਹੈ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਤੋ ਇਲਾਵੇ ਕੌੰਮ ਦੇ ਮਹਾਨ ਬੁਲਾਰੇ ਭਾਈ ਹਰਪ੍ਰੀਤ ਸਿੰਘ ਮੱਖੂ ਵੀ ਆਈਆ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ।