ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਮਾਲੀ ‘ਚ ਸ਼ਾਂਤੀ ਦੂਤਾਂ ‘ਤੇ ਹਮਲੇ ਦੀ ਕੀਤੀ ਨਿੰਦਿਆ

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਮਾਲੀ ‘ਚ ਇਕ ਸ਼ਾਂਤੀ ਰੱਖਿਅਕ ਮਿਸ਼ਨ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਉੱਤਰੀ ਸ਼ਹਿਰ ਟਿੰਬਕਟੂ ‘ਚ ਸ਼ਾਂਤੀ ਰੱਖਿਅਕਾਂ ਦੇ ਕੈਂਪ ‘ਤੇ ਹੋਏ ਹਮਲੇ ‘ਚ ਇਕ ਲਾਈਬੇਰੀਆਈ ਸ਼ਾਂਤੀ ਰੱਖਿਅਕ ਦੀ ਮੌਤ ਹੋ ਗਈ ਸੀ ਅਤੇ 9 ਹੋਰ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਆਪਣੇ ਆਪ ਨੂੰ ਜਮਾਤ ਨੁਸਰਤ ਅਲ-ਇਸਲਾਮ ਵਲ-ਮੁਸਲਮੀਨ ਅਤੇ ਇਸਲਾਮ ਅਤੇ ਮੁਸਲਮਾਨਾਂ ਦਾ ਸਮਰਥਕ ਦੱਸਣ ਵਾਲੇ ਸੰਗਠਨ ਨੇ ਲਈ ਹੈ। ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੇ ਮਾਲੀ ਸਰਕਾਰ ਨੂੰ ਇਸ ਹਮਲੇ ਦੀ ਤੇਜ਼ੀ ਨਾਲ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਤੁਰੰਤ ਨਿਆਂ ਦੇ ਘੇਰੇ ‘ਚ ਖੜਾ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਸ਼ਾਂਤੀ ਰੱਖਿਅਕਾਂ ‘ਤੇ ਹਮਲਾ ਯੁੱਧ ਅਪਰਾਧ ਹੋ ਸਕਦਾ ਹੈ। ਸਾਲ 2012 ‘ਚ ਖੇਤਰ ‘ਤੇ ਕਬਜ਼ਾ ਕਰਨ ਤੋਂ ਬਾਅਦ ਮਾਲੀ ਦੇ ਉੱਤਰ ‘ਚ ਅਨੇਕਾਂ ਜਿਹਾਦੀ ਸਮੂਹ ਸਰਗਰਮ ਹਨ, ਜਿਨ੍ਹਾਂ ਨੂੰ ਫਾਂਸੀਸੀ ਬਲ ਖ਼ਤਮ ਕਰਨ ‘ਚ ਲੱਗੇ ਹੋਏ ਹਨ।

Be the first to comment

Leave a Reply