ਸੰਯੁਕਤ ਰਾਸ਼ਟਰ ਦੀ ਬੈਠਕ ਚ ਹਿੱਸਾ ਲੈ ਸਕਦੇ ਹਨ ਮਾਮਤਾ ਬੈਨਰਜੀ

ਕੋਲਕਾਤਾ — ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜੂਨ ‘ਚ ਹੇਗ, ਨੀਦਰਲੈਂਡ ਦੀ ਯਾਤਰਾ ‘ਤੇ ਜਾਣ ਦਾ ਵਿਚਾਰ ਕਰ ਰਹੀ ਹੈ, ਜਿਥੇ ਉਹ ਸੰਯੁਕਤ ਰਾਸ਼ਟਰ ਦੇ ਸੱਦੇ ‘ਤੇ ਸੰਯੁਕਤ ਰਾਸ਼ਟਰ ਲੋਕ ਸੇਵਾ ਦਿਵਸ ‘ਚ ਸ਼ਿਰਕਤੀ ਕਰੇਗੀ। ਮਮਤਾ ਨੇ ਰਾਜ ਸਕੱਤਰੇਤ ‘ਚ ਕਿਹਾ, ”ਅੱਜ ਮੈਨੂੰ ਸੰਯੁਕਤ ਰਾਸ਼ਟਰ ਲੋਕ ਸੇਵਾ ਦਿਵਸ ‘ਚ ਸ਼ਿਰਕਤ ਕਰਨ ਅਤੇ ਲੋਕ ਸੇਵਾ ‘ਚ ਪੱਛਮੀ ਬੰਗਾਲ ਦੀ ਉਪਲੱਬਧੀਆਂ ਨੂੰ ਉਜ਼ਾਗਰ ਕਰਨ ਦਾ ਸੱਦਾ ਮਿਲਿਆ।” ਉਨ੍ਹਾਂ ਨੇ ਕਿਹਾ, ”ਸੰਯੁਕਤ ਰਾਸ਼ਟਰ ਲੋਕ ਸੇਵਾ ਪੁਰਸਕਾਰ ਲੋਕ ਸੇਵਾ ਦੇ ਖੇਤਰ ‘ਚ ਪ੍ਰਤਿਸ਼ਠਾਵਾਨ ਅੰਤਰ-ਰਾਸ਼ਟਰੀ ਪੁਰਸਕਾਰ ਹੈ।” ਸੰਯੁਕਤ ਰਾਸ਼ਟਰ ਮਹਾ ਸਭਾ 23 ਜੂਨ ਨੂੰ ਲੋਕ ਸੇਵਾ ਦਿਵਸ ਮਨਾਉਂਦਾ ਹੈ।

Be the first to comment

Leave a Reply