ਸੰਸਦੀ ਕਮੇਟੀ ਦੇ ਮੁਖੀ ਵਜੋਂ ਸ਼ਰਦ ਯਾਦਵ ਦੀ ਛੁੱਟੀ

ਨਵੀਂ ਦਿੱਲੀ – ਜਨਤਾ ਦਲ (ਯੂਨਾਈਟਿਡ) ਦੇ ਬਾਗ਼ੀ ਸੰਸਦ ਮੈਂਬਰ ਸ਼ਰਦ ਯਾਦਵ ਦੀ ਸਨਅਤ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਵਜੋਂ ਛੁੱਟੀ ਹੋ ਗਈ ਹੈ। ਯਾਦਵ ਨੂੰ ਉਸ ਦੀ ਪਾਰਟੀ ਜੇਡੀਯੂ ਵੱਲੋਂ ਰਾਜ ਸਭਾ ਚੇਅਰਮੈਨ ਨਾਲ ਕੀਤੇ ਚਿੱਠੀ ਪੱਤਰ ਮਗਰੋਂ ਹਟਾਇਆ ਗਿਆ ਹੈ। ਸਾਬਕਾ ਪਾਰਟੀ ਪ੍ਰਧਾਨ ਯਾਦਵ ਦੀ ਥਾਂ ਹੁਣ ਰਾਮ ਚੰਦਰ ਪ੍ਰਸਾਦ ਸਿੰਘ ਲੈਣਗੇ ਜਿਨ੍ਹਾਂ ਨੂੰ ਰਾਜ ਸਭਾ ਵਿੱਚ ਜੇਡੀਯੂ ਸੰਸਦੀ ਪਾਰਟੀ ਦਾ ਆਗੂ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਰਾਜ ਸਭਾ ਚੇਅਰਮੈਨ ਐਮ.ਵੈਂਕੱਈਆ ਨਾਇਡੂ ਨੂੰ ਅਪੀਲ ਕੀਤੀ ਹੈ ਕਿ ਉਹ ਯਾਦਵ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਲਈ ਸਦਨ ’ਚੋਂ ਅਯੋਗ ਐਲਾਨਣ। ਯਾਦ ਰਹੇ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮਹਾਂਗਠਜੋੜ ਤੋਂ ਲਾਂਭੇ ਹੋ ਕੇ ਭਾਜਪਾ ਦੀ ਭਾਈਵਾਲੀ ਨਾਲ ਸਰਕਾਰ ਬਣਾਉਣ ਤੋਂ ਬਾਅਦ ਯਾਦਵ ਪਾਰਟੀ ਤੋਂ ਬਾਗ਼ੀ ਹੋ ਗਏ ਸਨ।

Be the first to comment

Leave a Reply

Your email address will not be published.


*