ਸੱਟ ਤੋਂ ਨਾ ਉਭਰ ਸਕਣ ਕਾਰਨ ਪ੍ਰੋ ਰੈਸਲਿੰਗ ਦੇ ਤੀਜੇ ਸੈਸ਼ਨ ਵਿਚ ਸੁਸ਼ੀਲ ਫਿਰ ਨਹੀਂ ਉਤਰਿਆ ਮੈਦਾਨ ਵਿਚ

ਨਵੀਂ ਦਿੱਲੀ — ਦਿੱਲੀ ਸੁਲਤਾਨਸ ਟੀਮ ਦਾ ਸੁਲਤਾਨ ਤੇ ਦੋ ਵਾਰ ਦਾ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਆਪਣੀ ਸੱਟ ਤੋਂ ਨਾ ਉਭਰ ਸਕਣ ਕਾਰਨ ਪ੍ਰੋ ਰੈਸਲਿੰਗ ਦੇ ਤੀਜੇ ਸੈਸ਼ਨ ਵਿਚ ਡੈਬਿਊ ਨਹੀਂ ਕਰ ਸਕਿਆ ਤੇ ਉਸਦੀ ਟੀਮ ਨੂੰ ਹਰਿਆਣਾ ਹੈਮਰਸ ਹੱਥੋਂ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਨੇ 6 ਮੈਚਾਂ ਤੱਕ 4-2 ਦੀ ਅਜੇਤੂ ਬੜ੍ਹਤ ਬਣਾ ਲਈ ਸੀ। ਹਾਲਾਂਕਿ ਚਾਰ ਮੈਚਾਂ ਤੱਕ ਮੁਕਾਬਲਾ 2-2 ਦੀ ਬਰਾਬਰੀ ‘ਤੇ ਸੀ ਪਰ ਹਰਿਆਣਾ ਨੇ ਇਸ ਤੋਂ ਬਾਅਦ ਲਗਾਤਾਰ ਤਿੰਨ ਮੈਚ ਜਿੱਤ ਕੇ ਮੁਕਾਬਲਾ ਆਪਣੇ ਪੱਖ ਵਿਚ ਕਰ ਲਿਆ। ਹਰਿਆਣਾ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦਕਿ ਦਿੱਲੀ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਮੁਕਾਬਲੇ ਵਿਚ ਬਲਾਕ ਹੋਣ ਵਾਲਾ ਦਿੱਲੀ ਦਾ ਸੁਸ਼ੀਲ ਇਕ ਵਾਰ ਫਿਰ ਮੈਟ ‘ਤੇ ਨਹੀਂ ਉਤਰ ਸਕਿਆ, ਜਿਸ ਨਾਲ ਦਰਸ਼ਕਾਂ ਨੂੰ ਭਾਰੀ ਨਿਰਾਸ਼ਾ ਹੋਈ। ਸੁਸ਼ੀਲ ਪਹਿਲੇ ਦੋ ਸੈਸ਼ਨਾਂ ਵਿਚ ਨਹੀਂ ਖੇਡਿਆ ਸੀ ਤੇ ਉਸਦਾ ਲੀਗ ਵਿਚ ਹੁਣ ਤੱਕ ਡੈਬਿਊ ਨਹੀਂ ਹੋ ਸਕਿਆ ਹੈ

Be the first to comment

Leave a Reply