ਹਜ ਯਾਤਰਾ ਦੌਰਾਨ ਮਿਸਰ ਦੇ 35 ਹਾਜ਼ੀਆਂ ਦੀ ਮੌਤ

ਰਿਆਦ –  ਸਾਊਦੀ ਅਰਬ ਦੇ ਮੱਕਾ ਵਿੱਚ ਸਾਲਾਨਾ ਹਜ ਤੀਰਕ ਯਾਤਰਾ ਦੌਰਾਨ ਮਿਸਰ ਦੇ 35 ਹਾਜੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਿਸਰ ਦੇ ਮੈਡੀਕਲ ਹਜ ਮਿਸ਼ਨ ਦੇ ਮੁਖੀ ਅਹਿਮਦ ਅਲ ਅੰਸਾਰੀ ਨੇ ਇਸ ਦੀ ਪੁਸ਼ਟੀ ਕੀਤੀ। ਇਹ ਮੌਤਾਂ ਤਣਾਅ ਅਤੇ ਜ਼ਿਆਦਾ ਉਮਰ ਕਾਰਨ ਹੋਈਆਂ ਹਨ। ਮਰਨ ਵਾਲੇ ਲੋਕਾਂ ਦੀ ਉਮਰ 60 ਤੋਂ 85 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਊਦੀ ਅਰਬ ਦੇ ਹਸਪਤਾਲਾਂ ਵਿੱਚ ਮਿਸਰ ਦੇ ਲਗਭਗ 53 ਹਜ ਯਾਤਰੀ ਭਰਤੀ ਹਨ। ਇਸ ਸਾਲ 31 ਅਗਸਤ ਨੂੰ ਲਗਭਗ 20 ਲੱਖ ਲੋਕਾਂ ਦੇ ਨਾਲ ਹਜ ਯਾਤਰਾ ਸ਼ੁਰੂ ਹੋਈ ਸੀ। ਇਨ੍ਹਾਂ ਵਿੱਚ ਲਗਭਗ 18 ਲੱਖ ਹਜ ਯਾਤਰੀ ਵਿਦੇਸ਼ਾਂ ਤੋਂ ਸ਼ਾਮਲ ਹੋਏ। ਬੀਤੇ ਸ਼ੁੱਕਰਵਾਰ ਨੂੰ ਸਾਊਦੀ ਪ੍ਰਸ਼ਾਸਨ ਨੇ ਸੁਰੱਖਿਆ ਇੰਤਜ਼ਾਮ ਹੋਰ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਗ਼ੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਲਗਭਗ 4 ਲੱਖ ਹਜ ਯਾਤਰੀਆਂ ਨੂੰ ਮੱਕਾ ਆਉਣ ਤੋਂ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸਲਾਮ ਵਿੱਚ ਹਜ ਯਾਤਰਾ ਦਾ ਖਾਸ ਮਹੱਤਵ ਹੈ। ਹਰ ਮੁਸਲਿਮ ਦੀ ਇਹ ਇੱਛਾ ਹੁੰਦੀ ਹੈ ਕਿ ਜ਼ਿੰਦਗੀ ਵਿੱਚ ਇੱਕ ਵਾਰ ਹਜ ਯਾਤਰਾ ਜ਼ਰੂਰ ਕਰੇ। ਮੌਜੂਦਾ ਹਜ ਯਾਤਰਾ 31 ਅਗਸਤ ਤੋਂ ਸ਼ੁਰੂ ਹੋਈ ਸੀ ਅਤੇ ਇਹ ਅਗਲੇ ਸਾਲ ਤੱਕ ਜਾਰੀ ਰਹੇਗੀ।

Be the first to comment

Leave a Reply