ਹਤਿਆਰਿਆਂ ਨੂੰ ਗ੍ਰਿਫਤਾਰ ਕਰਵਾਉਨ ਲਈ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਵਲੋੋਂ ਕੀਤਾ ਗਿਆ ਰੋਸ ਪ੍ਰਦਰਸ਼ਨ

ਗੁਰਦਾਸਪੁਰ – ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਕਮਲੇਸ਼ ਭਾਰਦਵਾਜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ‘ਚ ਫੈਲ ਰਿਹੇ ਅਤੱਕਵਾਦ ਦੇ ਵਿਰੋਧ ‘ਚ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲਾ ਪ੍ਰਧਾਨ ਕਸ਼ਮੀਰ ਬੱਬੂ ਅਤੇ ਉਤਰ ਭਾਰਤ ਸੰਗਠਨ ਮੰਤਰੀ ਜਤਿੰਦਰ ਚੌਹਾਨ ਵੱਲੋਂ ਕੀਤੀ ਗਈ। ਇਸ ਮੌਕੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਨੇ ਕਿਹਾ ਕਿ ਇਨੀਂ ਦਿਨੀਂ ਪੰਜਾਬ ‘ਚ ਫੈਲ ਰਿਹਾ ਅੱਤਵਾਦ ਗੰਭੀਰ ਸਮੱਸਿਆ ਬਣ ਗਿਆ ਹੈ। ਕੁਝ ਦਿਨ ਪਹਿਲਾਂ ਲੁਧਿਆਣਾ ‘ਚ ਬੱਬਰ ਖਾਲਸਾ ਦੇ 7 ਅੱਤਵਾਦੀ ਫੜੇ ਗਏ ਸਨ। ਇਸ ‘ਚ ਪੰਜਾਬ ਦੇ ਹਿੰਦੂ ਨੇਤਾ ਮੁੱਖ ਸੂਚੀ ‘ਚ ਸ਼ਾਮਲ ਸਨ, ਜਿਸ ਨਾਲ ਪੰਜਾਬ ਪੁਲਸ ਅਤੇ ਖੂਫੀਆ ਏਜੰਸੀਆਂ ਫੇਲ ਸਾਬਿਤ ਹੋਈਆ। ਇਸ ਦੀ ਤਾਜ਼ਾ ਮਿਸਾਲ ਆਰ. ਐੱਸ. ਐੱਸ. ਨੇਤਾ ਦੇ ਕਤਲ ਤੋਂ ਸਾਬਿਤ ਹੁੰਦੀ ਹੈ। ਪਿਛਲੇ ਕੁਝ ਸਮੇਂ ਦੌਰਾਨ ਮਾਰੇ ਗਏ ਦੁਰਗਾ ਗੁਪਤਾ, ਗਗਨੇਜਾ, ਪਾਸਟ ਸੁਲਤਾਨ ਅਤੇ ਅਮਨ ਸ਼ਰਮਾ ਦੇ ਹਤਿਆਰਿਆਂ ਦਾ ਅਜੇ ਤੱਕ ਕੋਈ ਸੁਰਾਗ ਨਾਂ ਮਿਲਣ ‘ਤੇ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਬੱਸ ਜਾਂਚ ਕਮੇਟੀ ਗਠਿਤ ਕਰਕੇ ਕੇਸ ਨੂੰ ਦੱਬ ਦਿੱਤਾ। ਇਸ ਦੌਰਾਨ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਨੇ ਰੋਸ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਨੂੰ ਕਠੋਰ ਸ਼ਬਦਾਂ ‘ਚ ਉਨ੍ਹਾਂ ਦੇ ਹਤਿਆਰਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਮਹਿਲਾ ਵਾਇਸ ਅਤੇ ਹਿਮਾਚਲ ਭਰਭਾਰੀ ਪੁਸ਼ਪਾ ਗਿਲ, ਜ਼ਿਲਾ ਵਾਇਸ ਅਸ਼ਵਨੀ ਕੁਮਾਰ, ਰਵਿੰਦਰ ਮੁੰਨਾ ਆਦਿ ਹਾਜ਼ਰ ਸਨ

Be the first to comment

Leave a Reply