ਹਨੀਪ੍ਰੀਤ ਖਿਲਾਫ 19 ਫਰਵਰੀ 2018 ਨੂੰ ਹੋਵੇਗੀ ਸੁਣਵਾਈ

ਚੰਡੀਗੜ੍ਹ—ਸਾਧਵੀਆਂ ਨਾਲ ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸਮੇਤ 15 ਦੋਸ਼ੀਆਂ ‘ਤੇ ਵੀਰਵਾਰ ਨੂੰ ਦੋਸ਼ ਤੈਅ ਨਹੀਂ ਹੋ ਸਕੇ ਕਿਉਂਕਿ ਪੰਚਕੂਲਾ ਪੁਲਸ ਦੀ ਐੱਸ. ਆਈ. ਟੀ. ਵਲੋਂ ਅਦਾਲਤ ‘ਚ ਜੋ ਚਾਰਜਸ਼ੀਟ ਦਾਇਰ ਕੀਤੀ ਗਈ ਸੀ, ਉਹ ਪੂਰੀ ਨਹੀਂ ਸੀ। ਦਰਅਸਲ ਐੱਸ. ਆਈ. ਟੀ. ਵਲੋਂ ਦਾਇਰ ਚਾਰਜਸ਼ੀਟ ਕਰੀਬ 1200 ਪੇਜ਼ਾਂ ਦੀ ਹੈ। ਬਚਾਅ ਪੱਖ ਦੇ ਵਕੀਲਾਂ ਨੂੰ ਸਿਰਫ 150 ਪੇਜ਼ ਮਿਲੇ ਹਨ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਇਸ ਕਾਰਨ ਹਨੀਪ੍ਰੀਤ ਸਮੇਤ 15 ਦੋਸ਼ੀਆਂ ‘ਤੇ ਦੋਸ਼ ਤੈਅ ਨਹੀਂ ਹੋ ਸਕੇ। ਇਸ ਤੋਂ ਇਲਾਵਾ ਚਾਰ ਦੋਸ਼ੀ ਜ਼ਮਾਨਤ ‘ਤੇ ਬਾਹਰ ਹਨ। ਉਨ੍ਹਾਂ ਖਿਲਾਫ ਐੱਸ. ਆਈ. ਟੀ. ਨੇ ਜ਼ਮਾਨਤ ਰੱਦ ਕਰਨ ਦੀ ਅਰਜੀ ਦਾਇਰ ਕੀਤੀ ਹੈ। ਉਨ੍ਹਾਂ ‘ਤੇ 19 ਫਰਵਰੀ 2018 ਨੂੰ ਸੁਣਵਾਈ ਹੋਵੇਗੀ।

Be the first to comment

Leave a Reply