ਹਨੀਪ੍ਰੀਤ ਨੂੰ ਮਹਿਲਾ ਸਾਥੀ ਦੇ ਨਾਲ ਅੱਜ ਬਠਿੰਡਾ ਲੈ ਕੇ ਜਾਵੇਗੀ ਪੁਲਸ

ਪੰਚਕੂਲਾ — 38 ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਪੁਲਸ ਦੀ ਹਿਰਾਸਤ ‘ਚ ਆਈ ਹਨੀਪ੍ਰੀਤ ਅਜੇ ਤੱਕ ਪੁਲਸ ਨੂੰ ਜਾਣਕਾਰੀ ਦੇਣ ‘ਚ ਪੂਰੀ ਤਰ੍ਹਾਂ ਸਹਿਯੋਗ ਨਹੀਂ ਕਰ ਰਹੀ ਹੈ। ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ ਵਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਨੀਪ੍ਰੀਤ ਕਈ ਦਿਨਾਂ ਤੱਕ ਸੁਖਦੀਪ ਕੌਰ (ਮਹਿਲਾ ਸਾਥੀ) ਦੇ ਘਰ ਹੀ ਲੁਕੀ ਸੀ । ਇਸ ਲਈ ਐੱਸ.ਆਈ.ਟੀ. ਟੀਮ ਹਨੀਪ੍ਰੀਤ ਨੂੰ ਸੁਖਦੀਪ ਕੌਰ ਦੇ ਘਰ ਅੱਜ ਬਠਿੰਡਾ ਲੈ ਕੇ ਜਾਵੇਗੀ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ ‘ਤੇ ਦੇਸ਼ਧ੍ਰੋਹ ਅਤੇ ਹਿੰਸਾ ਭੜਕਾਉਣ ਦੇ ਦੋਸ਼ ਹਨ। ਹਨੀਪ੍ਰੀਤ ਰਾਮ ਰਹੀਮ ਦੇ ਦੋਸ਼ੀ ਸਾਬਤ ਹੋਣ ਅਤੇ ਜੇਲ ਜਾਣ ਦੇ ਸਮੇਂ ਤੋਂ ਹੀ ਫਰਾਰ ਚਲ ਰਹੀ ਸੀ। ਹੁਣ ਜਦੋਂ ਕਿ ਹਨੀਪ੍ਰੀਤ 6 ਦਿਨਾਂ ਦੀ ਪੁਲਸ ਰਿਮਾਂਡ ‘ਤੇ ਹੈ। ਹਨੀਪ੍ਰੀਤ ਅਜੇ ਵੀ ਆਪਣੇ ਪਾਪਾ(ਰਾਮ ਰਹੀਮ) ਯਾਦ ਕਰਦੀ ਹੈ ਅਤੇ ਰੋਂਦੀ ਹੈ। ਹਿਰਾਸਤ ‘ਚ ਲਈ ਗਈ ਹਨੀਪ੍ਰੀਤ ਅਤੇ ਉਸਦੀ ਮਹਿਲਾ ਸਾਥੀ ਸੁਖਦੀਪ ਕੌਰ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ।

Be the first to comment

Leave a Reply