ਹਮਾਇਤ ਲਈ ‘ਠਾਕਰੇ ਦੁਆਰ’ ਪੁੱਜੇ ਸ਼ਾਹ

ਨਵੀਂ ਦਿੱਲੀ-   ਰਾਸ਼ਟਰਪਤੀ ਚੋਣ ਲਈ ਭਾਜਪਾ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਪਾਰਟੀ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਇਰ ਕੀਤੇ ਜਾਣ ਸਬੰਧੀ ਕੇਂਦਰੀ ਮੰਤਰੀਆਂ ਅਤੇ ਭਾਈਵਾਲ ਪਾਰਟੀਆਂ ਦੇ ਆਗੂਆਂ ਤੋਂ ਪ੍ਰਸਤਾਵ ਪੇਸ਼ ਕਰਵਾਉਣ ਅਤੇ ਤਾਈਦ ਕਰਵਾਉਣ ਦੀ ਰਣਨੀਤੀ ਬਣਾ ਲਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਤੋਂ ਹਮਾਇਤ ਹਾਸਲ ਕਰਨ ਲਈ ਵੀ ਭਾਜਪਾ ਆਗੂ ਸਰਗਰਮ ਹਨ। ਪ੍ਰਾਪਤ ਜਾਣਕਾਰੀ ਮੁਤਾਬਕ 17 ਜੁਲਾਈ ਨੂੰ ਹੋਣ ਵਾਲੀ ਇਸ ਚੋਣ ਸਬੰਧੀ ਪਾਰਟੀ ਵੱਲੋਂ ਆਪਣੇ ਸੰਸਦ ਮੈਂਬਰਾਂ ਦੀ ਮੀਟਿੰਗ 19 ਤੇ 20 ਜੂਨ ਨੂੰ ਸੱਦੀ ਗਈ ਹੈ, ਜਿਸ ਵਿੱਚ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪ੍ਰਸਤਾਵਕਾਂ ਤੇ ਤਾਈਦ ਕਰਨ ਵਾਲਿਆਂ ਵੱਲੋਂ ਰਸਮੀ ਕਾਰਵਾਈ 20 ਜੂਨ ਨੂੰ ਪੂਰੀ ਕੀਤੀ ਜਾਵੇਗੀ। ਭਾਜਪਾ ਦੇ ਇੱਕ ਆਗੂ ਨੇ ਦੱਸਿਆ ਕਿ ਉਮੀਦਵਾਰ ਦਾ ਐਲਾਨ 20 ਜਾਂ 21 ਜੂਨ ਨੂੰ ਕੀਤਾ ਜਾਵੇਗਾ ਤੇ 23 ਜੂਨ ਤੱਕ ਨਾਮਜ਼ਦਗੀ ਦਾਇਰ ਕੀਤੀ ਜਾਵੇਗੀ। ਪਾਰਟੀ ਨੇ ਚਾਰ ਸੈੱਟ ਬਣਾ ਕੇ ਹਰ ਇੱਕ ਵਿੱਚ 60 ਪ੍ਰਸਤਾਵਕ ਤੇ 60 ਤਾਈਦ ਕਰਨ ਵਾਲਿਆਂ ਨੂੰ ਸ਼ਾਮਲ ਕੀਤਾ ਹੈ।

Be the first to comment

Leave a Reply