ਹਰਕਤ ‘ਚ ਆਈ ਪੁਲਸ ਨੇ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਕਾਬੂ ਕਰ ਲਿਆ

ਜਲੰਧਰ- ਉਨ੍ਹਾਂ ਦੇ ਕੋਲੋਂ ਪੁਲਸ ਨੇ 61.69 ਲੱਖ ਰੁਪਏ, ਦੋ ਪਿਸਤੌਲਾਂ, 5 ਕਾਰਤੂਸ ਅਤੇ ਦੋ ਬਾਈਕ ਵੀ ਬਰਾਮਦ ਕੀਤੇ ਹਨ। ਆਈ. ਜੀ. ਅਰਪਿਤ ਸ਼ੁਕਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਦੋਸ਼ੀਆਂ ਦੀ ਪਛਾਣ ਗੁਰਦਾਸਪੁਰ ਦੇ ਰਹਿਣ ਵਾਲੇ ਜਸਕਰਨ ਉਰਫ ਬਾਊ, ਸਤਿੰਦਰ ਪਾਲ ਹੈੱਪੀ, ਮਨੋਜ ਕੁਮਾਰ ਸ਼ਰਮਾ ਅਤੇ ਸੁਖਦੇਵ ਸਿੰਘ ਸੋਨੂੰ ਦੇ ਰੂਪ ‘ਚ ਹੋਈ ਹੈ।  ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਭੋਗਪੁਰ ਦੇ ਪਿੰਡ ਢੀਂਗਰੀਆਂ ਨੇੜਿਓਂ ਹਥਿਆਰਬੰਦ ਲੁਟੇਰੇ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ 1.14 ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਤੁਰੰਤ ਹਰਕਤ ‘ਚ ਆਈ ਪੁਲਸ ਨੇ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਫਰਾਰ ਹੋ ਗਏ ਸਨ।

Be the first to comment

Leave a Reply