ਹਰਪ੍ਰੀਤ ਸਿੰਘ ਬਣੇ ਕਕਰਾਲਾ ਭਾਈਕਾ ਦੇ ਅਧਿਕਾਰਤ ਪੰਚ

ਪਿੰਡ ਕਕਰਾਲਾ ਭਾਈਕਾ ਦੇ ਮੌਜੂਦਾ ਸਰਪੰਚ ਦੇ ਮੁਅੱਤਲ ਹੋਣ ਮਗਰੋਂ ਪੰਚਾਇਤ ਦਾ ਕੰਮ ਕਾਜ ਚਲਾਉਣ ਲਈ ਪੰਚਾਇਤ ਵਿਭਾਗ ਵੱਲੋਂ ਯੂਥ ਕਾਂਗਰਸੀ ਆਗੂ ਤੇ ਪੰਚ ਹਰਪ੍ਰੀਤ ਸਿੰਘ ਬੱਬੂ ਬਾਜਵਾ ਨੂੰ ਸਰਪੰਚ ਦੇ ਅਧਿਕਾਰ ਦਿੰਦਿਆਂ ਅਧਿਕਾਰਤ ਪੰਚ ਨਿਯੁਕਤ ਕੀਤਾ ਗਿਆ ਹੈ। ਪੰਚਾਇਤ ਮੁਖੀ ਵਜੋਂ ਹੋਈ ਇਸ ਨਿਯੁਕਤੀ ਨੂੰ ਲੈ ਕੇ ਪਿੰਡ ਵਾਸੀਆਂ ਤੇ ਬਾਜਵਾ ਪਰਿਵਾਰ ਦੇ ਸਮਰਥਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਕਰਾਲਾ ਭਾਈਕਾ ਦੇ ਸਰਪੰਚ ਜਸਵੰਤ ਸਿੰਘ ਅਤੇ ਉਸ ਦੇ ਚਾਰ ਸਾਥੀ ਪੰਚ ਜਿਨ੍ਹਾਂ ਵਿੱਚ ਜਸਬੀਰ ਸਿੰਘ, ਦੇਸ ਰਾਜ, ਗੁਰਬਚਨ ਸਿੰਘ ਅਤੇ ਮਨਜੀਤ ਕੌਰ ਨੂੰ ਪੰਚਾਇਤ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੋ ਜਾਣ ਤੋਂ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਮੁਅੱਤਲ ਕੀਤਾ ਗਿਆ ਸੀ, ਮਗਰੋਂ ਵਿਭਾਗ ਨੇ ਪੰਚਾਇਤ ਦਾ ਕੰਮਕਾਜ਼ ਚਲਾਉਣ ਲਈ ਬਾਕੀ ਪੰਚਾਂ ਦੀ ਮੀਟਿੰਗ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਮਾਣਾ ਵਿੱਚ ਬੁਲਾਈ ਗਈ ਸੀ, ਜਿਸ ਵਿੱਚ ਹਾਜ਼ਰ ਸਾਰੇ ਪੰਚਾਂ ਨੇ ਪੰਚ ਹਰਪ੍ਰੀਤ ਸਿੰਘ ਬੱਬੂ ਬਾਜਵਾ ਨਾਲ ਸਹਿਮਤੀ ਪ੍ਰਗਟਾਉਣ ਮਗਰੋਂ ਉਸ ਨੂੰ ਅਧਿਕਾਰਤ ਪੰਚ ਚੁਣਿਆ ਗਿਆ।
ਚੋਣ ਮਗਰੋਂ ਹਰਪ੍ਰੀਤ ਸਿੰਘ ਬੱਬੂ ਬਾਜਵਾ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਿੰਡ ਵਿੱਚ ਰਹਿੰਦੇ ਵਿਕਾਸ ਦੇ ਕਾਰਜ਼ਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਪੰਚ ਸਾਂਤੀ ਦੇਵੀ, ਪੰਚ ਰਜਿੰਦਰ ਕੌਰ, ਪੰਚ ਸਤਪਾਲ ਸਿੰਘ, ਪੰਚ ਜੋਰਾ ਸਿੰਘ, ਨੱਛਤਰ ਸਿੰਘ, ਸਾਧੂ ਸਿੰਘ, ਕੁਲਵੰਤ ਸਿੰਘ, ਮੇਜ਼ਰ ਸਿੰਘ, ਜਸਵੰਤ ਸਿੰਘ, ਭੂਰਾ ਸਿੰਘ, ਸੱਤੂ ਸਿੰਘ, ਕਾਲਾ ਸਿੰਘ, ਜਸਪਾਲ ਸਿੰਘ, ਸੁਰੇਸ਼ ਕੁਮਾਰ, ਦਵਿੰਦਰ ਕੁਮਾਰ ਅਤੇ ਪੰਚਾਇਤ ਸਕੱਤਰ ਸਤਨਾਮ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Be the first to comment

Leave a Reply