ਹਰਿਆਣਾ ਦੇ ਕੁਰੂਕੁਸ਼ੇਤਰ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ

ਕੁਰੂਕੁਸ਼ੇਤਰ—  ਪੁਲਸ ਅਨੁਸਾਰ 35 ਸਾਲਾ ਸੰਜੀਵ ਕੁਮਾਰ ਨੇ ਆਪਣੀ ਪਤਨੀ ਨੂੰ ਇਸ ਲਈ ਮਾਰ ਦਿੱਤਾ, ਕਿਉਂਕਿ ਉਸ ਨੇ ਸੰਜੀਵ ਦੇ ਜ਼ਬਰਨ ਸੰਬੰਧ ਬਣਾਉਣ ਦਾ ਵਿਰੋਧ ਕੀਤਾ ਸੀ। ਕੁਰੂਕੁਸ਼ੇਤਰ ਯੂਨੀਵਰਸਿਟੀ ਪੁਲਸ ਸਟੇਸ਼ਨ ‘ਚ ਸੰਜੀਵ ਕੁਮਾਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਮੰਗਲਵਾਰ ਦੀ ਰਾਤ ਵਿਆਹ ਅਧਿਕਾਰਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਪਤੀ-ਪਤਨੀ ਦੀ ਬਹਿਸ ਤੋਂ ਬਾਅਦ ਸੰਜੀਵ ਨੇ 30 ਸਾਲਾ ਸੁਮਨ ਦੀ ਹੱਤਿਆ ਕਰ ਦਿੱਤੀ। ਦੋਹਾਂ ਦਾ ਵਿਆਹ ਕਰੀਬ 10 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ 2 ਬੱਚੇ ਵੀ ਹਨ। ਦੋਸ਼ੀ ਪੇਸ਼ੇ ਤੋਂ ਪੇਂਟਰ ਹੈ ਅਤੇ ਉਸ ਦੇ ਪਰਿਵਾਰ ਦੇ 6 ਹੋਰ ਮੈਂਬਰਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛ-ਗਿੱਛ ਦੌਰਾਨ ਸੰਜੀਵ ਨੇ ਮੰਨਿਆ ਕਿ ਉਹ ਸੁਮਨ ਨਾਲ ਸੰਬੰਧ ਬਣਾਉਣਾ ਚਾਹੁੰਦਾ ਸੀ ਪਰ ਸੁਮਨ ਨੇ ਇਸ ਦਾ ਵਿਰੋਧ ਕੀਤਾ। ਸੰਜੀਵ ਨੂੰ ਇਸ ‘ਤੇ ਗੁੱਸਾ ਆ ਗਿਆ ਅਤੇ ਉਸ ਨੇ ਜ਼ਬਰਦਸਤੀ ਕੀਤੀ ਅਤੇ ਇਸੇ ਬਹਿਸ ਦੌਰਾਨ ਦੋਸ਼ੀ ਨੇ ਸੁਮਨ ਦੀ ਜਾਨ ਲੈ ਲਈ।

Be the first to comment

Leave a Reply