ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਰਾਨਾ ਪਿੰਡ ‘ਚ ਬੀਤੀ ਸ਼ਾਮ ਛੁੱਟੀ ‘ਤੇ ਘਰ ਆਏ ਫੌਜੀ ਦਾ ਕਾਰ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ

ਝੱਜਰ — ਫੌਜੀ ਜੋਗਿੰਦਰ ਆਪਣੇ ਦੋ ਮਾਸੂਮ ਬੱਚਿਆਂ ਨਾਲ ਘਰ ਦੇ ਬਾਹਰ ਖੇਡ ਰਿਹਾ ਸੀ। ਅਚਾਨਕ ਹਥਿਆਰਬੰਦ ਹਮਲਾਵਰਾਂ ਨੂੰ ਦੇਖ ਜੋਗਿੰਦਰ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਹਮਲਾਵਰਾਂ ਦਾ ਟਾਰਗੈੱਟ ਸਿਰਫ ਜੋਗਿੰਦਰ ਹੀ ਸੀ, ਸੋ ਉਸਦੇ ਮਾਸੂਮ ਬੱਚਿਆਂ ਨੂੰ ਕੁਝ ਨਹੀਂ ਹੋਇਆ। ਜੋਗਿੰਦਰ ਦੀ ਢੇਡ ਸਾਲ ਦੀ ਬੱਚੀ ਨਿਤਿਕਾ ਗੋਦ ‘ਚ ਹੀ ਸੀ, ਉਸਦੇ ਪੱਟ ‘ਤੇ ਗੋਲੀ ਲੱਗੀ, ਜਿਸ ਦਾ ਇਲਾਜ ਰੋਹਤਕ ਦੇ ਪੀ.ਜੀ.ਆਈ. ‘ਚ ਚਲ ਰਿਹਾ ਹੈ। 2 ਹਫਤੇ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਫੌਜੀ।  ਜਾਣਕਾਰੀ ਅਨੁਸਾਰ ਸ਼੍ਰੀਨਗਰ ਦੇ ਉਧਮਪੁਰ ਸਥਿਤ ਆਰਡੀਨੈਂਸ ‘ਚ ਤਾਇਨਾਤ ਜੋਗਿੰਦਰ 2 ਹਫਤੇ ਪਹਿਲਾ ਹੀ ਛੁੱਟੀ ਲੈ ਕੇ ਆਇਆ ਸੀ। ਹਮਲਾਵਰਾਂ ਨੇ ਪੂਰੀ ਪਲੈਨਿੰਗ ਦੇ ਨਾਲ ਉਸ ਦਾ ਕਤਲ ਕੀਤਾ । ਹਮਲਾਵਰਾਂ ਦੀ ਸੰਖਿਆ 4 ਦੱਸੀ ਜਾ ਰਹੀ ਹੈ। ਗੋਲੀਆਂ ਦੀ ਆਵਾਜ਼ਾਂ ਸੁਣ ਕੇ ਜਦੋਂਤੱਕ ਪਰਿਵਾਰ ਵਾਲੇ ਬਾਹਰ ਆਉਂਦੇ ਉਸ ਸਮੇਂ ਤੱਕ ਹਮਲਾਵਰ ਜਾ ਚੁੱਕੇ ਸਨ। ਜੋਗਿੰਦਰ ਦਾ ਵੱਡਾ ਭਰਾ ਰਾਜਪਾਲ ਉਰਫ ਸੋਨੂੰ ਪਿਛਲੇ ਇਕ ਸਾਲ ਤੋਂ ਜੇਲ ‘ਚ ਹੈ। ਸੋਨੂੰ ਕ੍ਰਿਮਿਨਲ ਕੇਸ ਅਧੀਨ ਜੇਲ ‘ਚ ਬੰਦ ਹੈ। ਹੁਣ ਪੁਲਸ ਜੋਗਿੰਦਰ ‘ਤੇ ਹੋਏ ਹਮਲੇ ਨੂੰ ਉਸਦੇ ਭਰਾ ਦੁਆਰਾ ਕੀਤੀ ਗਈ ਵਾਰਦਾਤ ਨੂੰ ਲੈ ਕੇ ਵੀ ਜਾਂਚ ਕਰੇਗੀ। ਗੋਲੀਬਾਰੀ ਦੇ ਦੌਰਾਨ ਸਾਰੀਆਂ ਗੋਲੀਆਂ ਜੋਗਿੰਦਰ ਨੂੰ ਹੀ ਲੱਗੀਆਂ ਅਤੇ ਥੋੜ੍ਹੀ ਹੀ ਦੇਰ ਬਾਅਦ ਜੋਗਿੰਦਰ ਖੂਨ ਨਾਲ ਲੱਥਪੱਥ ਹੋ ਕੇ ਗਲੀ ਜਾ ਡਿੱਗਾ।

Be the first to comment

Leave a Reply