ਹਰਿਆਣੇ ਦੇ ਸੋਨੀਪਤ ‘ਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ

ਸੋਨੀਪਤ— ਹਰਿਆਣੇ ਦੇ ਸੋਨੀਪਤ ‘ਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੋਨੀਪਤ ਰੋਹਤਕ ਰੋਡ ‘ਤੇ ਸਿਸਾਨਾ ਪਿੰਡ ਨਜ਼ਦੀਕ ਇਕ ਕਾਰ ਅਤੇ ਟਰਾਲੇ ਵਿਚਕਾਰ ਜ਼ਬਰਦਸਤ ਟੱਕਰ ਹੋਈ। ਜਿਸ ‘ਚ ਕਾਰ ਸਵਾਰ 3 ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਨਾਲ ਹੀ ਇਕ ਗੰਭੀਰ ਰੂਪ ‘ਚ ਜ਼ਖਮੀ ਹੈ, ਜਿਸ ਨੂੰ ਰੋਹਤਕ ਪੀ. ਜੀ. ਆਈ. ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਮਿਤਕਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।ਪੁਲਸ ਜਾਂਚ ਅਧਿਕਾਰੀ ਚੰਦਰਭਾਨ ਨੇ ਦੱਸਿਆ ਕਿ ਨਵੀਨ, ਸੰਤੋਸ਼ ਅਤੇ ਪ੍ਰਵੀਨ ਜੋ ਕਿ ਦੋ ਸੀ. ਆਰ. ਪੀ. ਐੱਫ. ‘ਚ ਹਨ ਅਤੇ ਇਕ ਬੀ. ਐੈੱਸ. ਐੈੱਫ. ਦਾ ਜਵਾਨ ‘ਚ ਤਾਇਨਾਤ ਸਨ। ਦੇਰ ਰਾਤ ਬਰੌਦਾ ਪਿੰਡ ‘ਚ ਬਰਾਤ ਤੋਂ ਵਾਪਸ ਆ ਰਹੇ ਸਨ। ਜਿਵੇਂ ਹੀ ਪਿੰਡ ਸਿਸਾਨਾ ਨਜ਼ਦੀਕ ਪਹੁੰਚੇ ਤਾਂ ਦੂਜੇ ਪਾਸੇ ਤੋਂ ਆ ਰਹੇ ਤੇਜ਼ ਰਫਤਾਰ ਟਰਾਲੇ ਤੋਂ ਕਾਰ ਟੱਕਰਾ ਗਈ।

Be the first to comment

Leave a Reply