ਹਰਿਆਣੇ ਨੂੰ ਅਰਧ ਸੈਨਿਕ ਬਲਾਂ ਦੀਆਂ 35 ਕੰਪਨੀਆਂ ਦਿੱਤੀਆਂ

ਪੰਚਕੂਲਾ  : ਡੇਰਾ ਸੱਚਾ ਸੌਦਾ ਦੇ ਮੁੱਖੀ ਸੰਤ ਰਾਮ ਰਹੀਮ ਗੁਰਮੀਤ ਸਿੰਘ ਦੇ ਖਿਲਾਫ ਸਾਧਵੀ ਯੋਣ-ਸ਼ੌਸ਼ਨ ਦੇ ਮਾਮਲੇ ‘ਚ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਦੇ ਫੈਸਲੇ ‘ਤੇ ਹੁਣ ਹਰਿਆਣਾ ਅਤੇ ਪੰਜਾਬ ਸਰਕਾਰ ਚੌਕੰਣੀ ਹੋ ਗਈ ਹੈ। ਹਰਿਆਣਾ ਪੁਲਸ ਦੇ ਡਾਇਰੈਕਟਰ ਜਨਰਲ ਸੰਧੂ ਨੇ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਨਾਲ ਜੁੜੇ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ‘ਚ ਫੈਸਲਾ ਆਉਣ ਦੇ ਮੱਦੇਨਜ਼ਰ ਕੇਂਦਰ ਨੇ ਹਰਿਆਣੇ ਨੂੰ ਅਰਧ ਸੈਨਿਕ ਬਲਾਂ ਦੀਆਂ 35 ਕੰਪਨੀਆਂ ਦਿੱਤੀਆਂ ਹਨ। ਇਹ ਕੰਪਨੀਆਂ ਹਰਿਆਣੇ ਦੇ ਵੱਖ-ਵੱਖ ਸਥਾਨਾਂ ‘ਤੇ ਐਤਵਾਰ ਨੂੰ ਤੈਨਾਤ ਕਰ ਦਿੱਤੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਨੇ ਕੇਂਦਰ ਤੋਂ 150 ਅਤੇ ਪੰਜਾਬ ਨੇ 250 ਅਰਦ ਸੈਨਿਕ ਬਲਾਂ ਦੀਆਂ ਕੰਪਨੀਆਂ ਮੰਗੀਆਂ ਸਨ। ਡੀ.ਜੀ.ਪੀ. ਸੰਧੂ ਨੇ ਕਿਹਾ ਕਿ 25 ਅਗਸਤ ਨੂੰ ਸੀ.ਬੀ.ਆਈ. ਕੋਰਟ ਪੰਚਕੂਲਾ ‘ਚ ਪੇਸ਼ ਹੋਣ ਨੂੰ ਲੈ ਕੇ ਜਿਹੜੇ-ਜਿਹੜੇ ਰਸਤਿਆਂ ਤੋਂ ਬਾਬਾ ਰਹੀਮ ਆਉਣਗੇ ਉਨ੍ਹਾਂ ਰਸਤਿਆਂ ‘ਤੇ ਵੀ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਮਾਮਲੇ ਨੂੰ ਲੈ ਕੇ ਪੰਚਕੂਲਾ, ਸਿਰਸਾ ‘ਚ ਜ਼ਿਆਦਾ ਫੋਰਸ ਲੱਗੇਗੀ ਇਸ ਤੋਂ ਇਲਾਵਾ ਦੂਸਰੇ ਨਾਜ਼ੁਕ ਇਲਾਕਿਆਂ ਕੁਰੂਕਸ਼ੇਤਰ, ਅੰਬਾਲਾ, ਜੀਂਦ,ਕਰਨਾਲ, ਕੈਥਲ,ਫਤੇਹਾਬਾਦ, ਹਿਸਾਰ ,ਪਾਣੀਪਤ ਜ਼ਿਲਿਆਂ ‘ਚ ਵੀ ਫੋਰਸ ਭੇਜੀ ਜਾਵੇਗੀ।

Be the first to comment

Leave a Reply