ਹਰੇਕ ਸਿਗਰੇਟ ਵਿਚ 4000 ਤੋਂ ਵੱਧ ਵੱਖਰੇ ਪਦਾਰਥ

ਚੰਡੀਗੜ  : ਜਨਤਕ ਸਥਾਨਾਂ ‘ਤੇ ਸਿਗਰਟਨੋਸ਼ੀ ਅਤੇ ਤੰਬਾਕੂ ਚਬਾਉਣ ‘ਤੇ ਰੋਕ ਲਗਾਉਣ ਲਈ, ਸਿਹਤ ਵਿਭਾਗ ਨੇ ਅਪ੍ਰੈਲ, ਮਈ ਅਤੇ ਜੁਲਾਈ 2017 ਮਹੀਨੇ ਦੌਰਾਨ “ਸਿਗਰੇਟਸ ਐਂਡ ਅਦਰ ਤੰਬਾਕੂ ਪਰੋਡਕਟ ਐਕਟ, 2003” ਦੇ ਤਹਿਤ ਜਨਤਕ ਥਾਵਾਂ ‘ਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੋਸ਼ੀਆਂ ਦੇ 8,077 ਚਲਾਨ ਕੱਟੇ ਅਤੇ ਜੁਰਮਾਨੇ ਵਜੋਂ 480,965 ਰੁਪਏ ਦੀ ਰਾਸ਼ੀ ਵੀ ਇਕੱਠੀ ਕੀਤੀ ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਰਾਜ ਸਰਕਾਰ ਨੇ ਸਾਰੇ ਜਿਲ•ਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਜਨਤਕ ਥਾਵਾਂ ‘ਤੇ ਤੰਬਾਕੂ ਦੀ ਵਰਤੋਂ ਸਿਗਰਟ ਨੋਸ਼ੀ ਜਾਂ ਸੁਪਾਰੀ, ਪਾਨ-ਮਸਾਲਾ ਵਜੋਂ ਕਰਦਾ ਹੈ ਤਾਂ ਉਸ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 268 ਅਤੇ 269 ਤਹਿਤ ਵੀ ਮਾਮਲਾ ਦਰਜ ਕੀਤਾ ਜਾਵੇ। ਉਨ•ਾਂ ਕਿਹਾ ਕਿ ਸਿੱਧੇ ਜਾਂ ਅਸਿੱਧੇ ਤੌਰ ‘ਤੇ ਤੰਬਾਕੂ ਦੀ ਵਰਤੋਂ ਕਰਨਾ ਇਨਸਾਨਾਂ ਅਤੇ ਜਾਨਵਰਾਂ ਲਈ ਸਮਾਨ ਰੂਪ ਵਿਚ ਹਾਨੀਕਾਰਕ ਹੈ ਅਤੇ ਇਹ ਇਕ ਗੰਭੀਰ ਵਿਸ਼ਾ ਹੈ ਜੋ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ।
ਸਿਹਤ ਮੰਤਰੀ ਨੇ ਤੰਬਾਕੂ ਦੇ ਪ੍ਰਭਾਵਾਂ ਬਾਰੇ ਵੇਰਵੇ ਦਿੰਦਿਆਂ ਕਿਹਾ ਕਿ ਹਰੇਕ ਸਿਗਰੇਟ ਵਿਚ 4000 ਤੋਂ ਵੱਧ ਪਦਾਰਥ ਹਨ, ਜਿਨ•ਾਂ ਵਿਚੋਂ 40 ਪਦਾਰਥ ਸਿਹਤ ਲਈ ਬਹੁਤ ਖ਼ਤਰਨਾਕ ਸਾਬਿਤ ਹੋਏ ਹਨ। ਇਨਾਂ• ਪਦਾਰਥਾਂ ਦੁਆਰਾ ਤੰਬਾਕੂ ਨੋਸ਼ੀ ਕਰਨ ਵਾਲੇ ਅਤੇ ਹੋਰ ਆਸ-ਪਾਸ ਦੇ ਲੋਕ, ਪਰਿਵਾਰਿਕ ਮੈਂਬਰ ਜਾਂ ਜਾਨਵਰਾਂ ਨੂੰ ਵੀ ਦਿਲ ਦੀਆਂ ਬਿਮਾਰੀਆਂ, ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਣਾ, ਖੂਨ ਪਲੇਟਲੇਟ ਵਿਚ ਕਲਾਟ ਵੱਧਣਾ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਕਾਫੀ ਹੱਦ ਤੱਕ ਵੱਧ ਜਾਂਦਾ ਹੈ।ਉਨ•ਾਂ ਕਿਹਾ ਕਿ ”ਇਥੇ ਇਹ ਵੀ ਦੱਸਣਾ ਅਤੀ ਜਰੂਰੀ ਹੈ ਕਿ ਤੰਬਾਕੂ ਦੀ ਵਰਤੋਂ ਕਾਰਨ ਲਗਪਗ 12.5 ਲੱਖ ਭਾਰਤੀ ਸਾਲਾਨਾ ਮਰ ਜਾਂਦੇ ਹਨ, ਜੋ ਏਡਜ਼, ਟੀ.ਬੀ. ਅਤੇ ਮਲੇਰੀਆ ਨਾਲੋਂ ਕਿਤੇ ਵੱਧ ਹੈ। ਇਹ ਅੰਕੜਾ 2020 ਤੱਕ 10 ਮਿਲੀਅਨ ਤੱਕ ਵੱਧ ਜਾਵੇਗਾ, ਜਿਸਦਾ ਮਤਲਬ ਹੈ ਕਿ ਹਰ ਤਿੰਨ ਸੈਕਿੰਡ ਵਿੱਚ ਇਕ ਵਿਅਕਤੀ ਦੀ ਮੌਤ ਤੰਬਾਕੂ ਦੀ ਵਰਤੋਂ ਦੇ ਕਾਰਨ ਦਰਜ ਕੀਤੀ ਜਾਵੇਗੀ।

Be the first to comment

Leave a Reply