ਹਰ ਯੂਨੀਅਨ ਨੇ ਲਾਏ ਕੈਂਪ, ਨਵੇਂ ਵਿਦਿਆਰਥੀਆਂ ਲਈ ਬਣੇ ਰਾਹ ਦਸੇਰਾ, ਕੀਤੀ ਆਓ ਭਗਤ

ਪਟਿਆਲਾ – ਪੰਜਾਬੀ ਯੂਨੀਵਰਿਸਟੀ ਵਿਚ ਮਾਪੇ ਤੇ ਨਵੇਂ ਵਿਦਿਆਰਥੀਆਂ ਦਾ ਪਹਿਲਾ ਦਿਲ ਸੀ ਯੂਨੀਵਰਿਸਟੀ ਵਿੱਚ ਪੂਰੀ ਚਹਿਲ ਪਹਿਲ ਹੋ ਰਹੀ ਸੀ। ਮਾਪੇ ਅਤੇ ਵਿਦਿਆਰਥੀ ਆਪੁ ਆਪਣੀ ਅਡਮਿਸੀਨ ਲੈਣ ,ਫਾਰਮ ਭਰਨ ਕੋਈ ਫੀਸ ਭਰਨ ਵਿਚ ਪੂਰੇ ਰੁਜੇ ਹੋਵੇ ਸਨ ਦੂੱਜੇ ਪਾਸੇ ਵਿਦਿਆਰਥੀਆਂ ਦੀਆ ਯੂਨੀਅਨਜ਼ ਟੈਂਟ ਲਾ ਕੇ ਬਾਹਰੋਂ ਆਏ ਵਿਦਿਆਰਥੀਆਂ ਨੂੰ ਜੇਕਰ ਕੋਈ ਮੁਸ਼ਕਿਲ ਆਓਂਦੀ ਤਾ ਉਹ ਨੂੰ ਹੱਲ ਕਰਨ ਤੇ ਨਵਿਆ ਲਈ ਰਾਹ ਦਸੇਰਾ ਬਣੇ ਬੈਠੇ ਸਨ। ਵਿਦਿਆਰਥੀਆਂ ਦੇ ਹਰ ਕੈਂਪ ਵਿਚ ਹਰ ਯੂਨੀਅਨ ਨੇ ਛਬੀਲ ਲਗਾ ਰੱਖੀ ਸੀ ਤੇ ਕਈਆਂ ਨੇ ਪ੍ਰਸ਼ਾਦੇ ਅਤੇ ਚਾਹ ਦੇ ਲੰਗਰ ਲੱਗਾ ਰੱਖੇ ਤਾ ਜੋ ਨਵੇਂ ਵਿਦਿਆਰਥੀਆਂ ਨੂੰ ਆਪੁ ਆਪਣੀ ਯੂਨੀਅਨ ਵੱਲ ਖਿਚਿਆ ਜਾ ਸਕੇ। ਨਵੇਂਆ ਨੂੰ ਅਪਣੀ ਯੂਨੀਅਨ ਦੀ ਕਾਰਗੁਜਾਰੀ ਮਹੱਤਤਾ ਦਸੀ ਜਾ ਰਹੀ ਸੀ। ਯੂਨੀਵਰਸਟੀ ਚ ਕਾਫੀ ਰਸ਼ ਹੋਣ ਕਰਕੇ ਤੇ ਵਿਦਿਆਰਥੀ ਯੂਨੀਅਨ ਦੇ ਇੰਤਜਾਮ ਤੋਂ ਬਾਅਦ ਵੀ ਲੋਕਾਂ ਨੂੰ ਕੰਟੀਨਾਂ ਖਾਣਾ ਖਾਣਾ ਪੈ ਰਿਹਾ ਸੀ ਕਾਫੀ ਹਾਊਸ ਵਿੱਚ ਬਹੁਤ ਹੀ ਭੀੜ ਸੀ। ਕਾਫੀ ਹਾਊਸ ਵਿੱਚ ਏ ਸੀ ਜਾ ਕੂਲਰ ਨਾ ਹੋਣ ਕਰਕੇ ਲੋਕ ਤਰਲੋ ਮੱਛੀ ਹੋ ਰਹੇ ਸਨ ਇਥੋਂ ਤਕ ਕੇ ਐਕਜਾਸਟ ਫ਼ੈਨ ਵੀ ਬੰਦ ਕੀਤੇ ਪਏ ਸਨ। ਠੇਕੇਦਾਰ ਨੇ ਦੱਸਿਆ ਕਿ ਬਿਜਲੀ ਦਾ ਬਿੱਲ ਬਹੁਤ ਆਓਂਦਾ ਇਸ ਕਰਕੇ ਅਸੀਂ ਏ ਸੀ ਚਾਲੋਂਦੇ ਨਹੀਂ ਹਾਂ ਅਸੀਂ 30000 ਹਾਜਰ ਮਹੀਨਾ ਰੇਂਟ ਦਿੰਦੇ ਹਾਂ ਇਸ ਤੋਂ ਜਿਆਦਾ ਅਸੀਂ ਕੁੱਝ ਨਹੀਂ ਕਰ ਸਕਦੇ ,ਸਾਨੂੰ 2014 ਤੋਂ ਠੇਕਾ ਮਿਲਿਆ ਹੈ ਤੇ ਹਰ ਸਾਲ 10%ਵਾਧਾ ਕਰ ਦਿੱਤਾ ਜਾਂਦਾ ਜਦੋ ਕੇ ਚੀਜ ਵਸੂਲੀ ਕੀਮਤ ਓਹੋ ਹੀ ਰੱਖੀ ਜਾਂਦੀ ਹੈ ਬਾਹਰੋਂ ਆਏ ਮਹਿਮਾਨਾਂ ਨੂੰ ਹੋ ਰਹੀ ਤਕਲੀਫ ਬਾਰੇ ਡੀਨ ਸਟੂਡੈਂਟ ਤਾਰਾ ਸਿੰਘ ਨੂੰ ਦਸਿਆ ਗਿਆ ਤਾ ਓਹਨਾ ਕਿਹਾ ਕਿ ਮੈ ਕਦੇ ਚੈਕ ਨਹੀਂ ਕੀਤਾ ਪਰ ਇਹ ਠੇਕਾ ਮੇਰੇ ਡੀਨ ਬਣਨ ਤੋਂ ਪਹਿਲਾ ਦਿੱਤਾ ਹੋਇਆ ਹੈ ਮੈ ਇਨਾ ਦੇ ਕਾਗਜ ਦੇਖ ਕੇ ਫੇਰ ਐਕਸ਼ਨ ਲਵਾਂਗਾ ?