ਹਲਕਾ ਇੰਚਾਰਜ ਦੇ ਖਿਲਾਫ ਕਾਂਗਰਸੀ ਵਰਕਰਾਂ ਵੱਲੋਂ ਮੋਰਚਾ ਖੋਲਣ ਕਾਰਨ ਸਿਆਸੀ ਹਲਕਿਆਂ ‘ਚ ਭੁਚਾਲ

ਬੁਢਲਾਡਾ — ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਦੇ ਖਿਲਾਫ ਕਾਂਗਰਸੀ ਵਰਕਰਾਂ ਵੱਲੋਂ ਮੋਰਚਾ ਖੋਲਣ ਕਾਰਨ ਸਿਆਸੀ ਹਲਕਿਆਂ ‘ਚ ਭੁਚਾਲ ਆ ਗਿਆ ਹੈ।|ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਦੀ ਅਗਵਾਈ ‘ਚ ਹਲਕੇ ਦੇ ਸੀਨੀਅਰ ਕਾਂਗਰਸੀ ਵਰਕਰਾਂ, ਪੰਚਾਂ, ਸਰਪੰਚਾਂ, ਬਲਾਕ ਪ੍ਰਧਾਨਾਂ, ਬਲਾਕ ਸੰਮਤੀ ਮੈਂਬਰਾਂ, ਮਹਿਲਾ ਆਗੂ ਸਮੇਤ ਸੈਕੜੇ ਦੀ ਗਿਣਤੀ ‘ਚ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਚੰਡੀਗੜ ਵਿਖੇ ਮੰਗ ਪੱਤਰ ਦੇ ਕੇ ਹਲਕਾ ਇੰਚਾਰਜ ਨੂੰ ਹਟਾਉਣ ਦੀ ਮੰਗ ਕੀਤੀ ਗਈ। ਪੱਤਰ ‘ਚ ਕਾਂਗਰਸੀ ਵਰਕਰਾਂ ਨੇ ਮੌਜੂਦਾ ਹਲਕਾ ਇੰਚਾਰਜ ਤੇ ਦੋਸ਼ ਲਾਉਦਿਆਂ ਕਿਹਾ ਕਿ ਹਲਕਾ ਇੰਚਾਰਜ ਵਲੋਂ ਕਾਂਗਰਸੀ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਵਰਕਰ ਕੰਮ ਧੰਦਿਆਂ ਲਈ ਲੰਬੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ।|ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਦੀ ਰਿਹਾਇਸ਼ ਜ਼ਿਲੇ ਤੋਂ ਬਾਹਰ ਹੋਣ ਕਾਰਨ ਵੀ ਕਾਂਗਰਸੀਆਂ ‘ਚ ਰੋਸ ਪਾਇਆ ਜਾ ਰਿਹਾ ਹੈ।|ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੌਣਾਂ ਨੂੰ ਮੱਦੇਨਜ਼ਰ ਰੱਖਦਿਆਂ ਜੇਕਰ ਹਲਕੇ ‘ਚ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਨਾ ਧਿਆਨ ਦਿੱਤਾ ਗਿਆ ਤਾਂ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ‘ਚ ਭਾਰੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਇਆ ਕਿ ਹਲਾਕ ਇੰਚਾਰਜ ਦੇ ਆਲੇ ਦੁਆਲੇ ਅਕਾਲੀ ਨੇਤਾਵਾਂ ਦਾ ਘੇਰਾ ਬਣਿਆ ਹੋਇਆ ਹੈ, ਜਿਸ ਕਾਰਨ ਕਾਂਗਰਸੀ ਵਰਕਰ ਘੁਟਣ ਮਹਿਸੂਸ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰੇਤ ਮਾਫੀਆ ਦੇ ਇਕ ਗਰੁੱਪ ਨੂੰ ਹਲਕਾ ਇੰਚਾਰਜ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਜਿਸ ਦਾ ਕਾਂਗਰਸ ਸਰਕਾਰ ਦੇ ਅਕਸ ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹਲਕਾ ਇੰਚਾਰਜ ਨੂੰ ਫੋਰੀਤੋਰ ‘ਤੇ ਬਦਲਿਆ ਜਾਵੇ। ਵਫਦ ‘ਚ ਜੁਗਰਾਜ ਸਿੰਘ ਬਰੇਟਾ, ਅਜੀਤ ਸਿੰਘ ਬਖ੍ਹੀਵਾਲਾ, ਮਹਿਲ ਸਿੰਘ ਥਿੰਦ, ਬਲਜੀਤ ਸਿੰਘ ਸਮਤੀ ਮੈਂਬਰ,ਚਰਨ ਦਾਸ ਬਰੇਟਾ ਸਾਬਕਾ ਕੌਂਸਲਰ ਆਦਿ ਹਾਜ਼ਰ ਸਨ।

Be the first to comment

Leave a Reply